ਨਵੀਂ ਦਿੱਲੀ, 15 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਸ਼ਾਇਰ ਮੁਨੱਵਰ ਰਾਣਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਰਦੂ ਸਾਹਿਤ ਅਤੇ ਸ਼ਾਇਰੀ ਵਿਚ ਭਰਪੂਰ ਯੋਗਦਾਨ ਪਾਇਆ। ਮਸ਼ਹੂਰ ਕਵੀ ਮੁਨੱਵਰ ਰਾਣਾ ਦਾ ਐਤਵਾਰ ਨੂੰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਲਖਨਊ ਵਿਖੇ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਇਲਾਜ ਪਿਛਲੇ ਹਫ਼ਤੇ ਤੋਂ ਐੱਸਜੀਪੀਜੀਆਈ ਵਿੱਚ ਚੱਲ ਰਿਹਾ ਸੀ। ਉਹ 71 ਸਾਲ ਦੇ ਸਨ।