ਖੰਨਾ (ਪੱਤਰ ਪ੍ਰੇਰਕ): ਕਿਰਤ ਇੰਸਪੈਕਟਰ ਦੇ ਦਫ਼ਤਰ ਵਿੱਚ ਲਿਨਫੌਕਸ ਲੌਜਿਸਟਿਕ ਕੰਪਨੀ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨੇ ਪ੍ਰਬੰਧਕਾਂ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ 63 ਰੈਗੂਲਰ ਕਾਮਿਆਂ ਦੇ ਖਾਤਿਆਂ ਵਿੱਚ ‘ਫੁੱਲ ਐਂਡ ਫਾਈਨਲ ਹਿਸਾਬ’ ਭੇਜਣ ਅਤੇ ਕਾਮਿਆਂ ਖਿਲਾਫ਼ ਪੁਲੀਸ ਕੋਲ ਮਜ਼ਦੂਰਾਂ ਵੱਲੋਂ ਘਿਰਾਓ ਕਰਨ ਦਾ ਬਹਾਨਾ ਬਣਾ ਕੇ ਸ਼ਿਕਾਇਤ ਕਰ ਕੇ ਸੁਰੱਖਿਆ ਦੀ ਮੰਗ ਕਰਨ ਦਾ ਵਿਰੋਧ ਕੀਤਾ। ਮਜ਼ਦੂਰਾਂ ਨੇ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਤੇ ਪ੍ਰਬੰਧਕਾਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਹਿਮਤੀ ਨਾਲ ਪੈਂਡਿੰਗ ਸ਼ਿਕਾਇਤਾਂ ਦੇ ਜਲਦੀ ਮੁਕੰਮਲ ਨਿਪਟਾਰੇ ਦੀ ਮੰਗ ਕੀਤੀ। ਕਿਰਤ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਲੇਬਰ ਵਿਭਾਗ ਦੇ ਟ੍ਰਾਂਸਫਰ ਹੋਏ ਇੰਸਪੈਕਟਰ ਦੀ ਜਲਦੀ ਜੁਆਇਨਿੰਗ ਹੋਣ ’ਤੇ ਪ੍ਰਬੰਧਕਾਂ ਨੂੰ ਬੁਲਾ ਕੇ ਮਸਲਾ ਹੱਲ ਕੀਤਾ ਜਾਵੇਗਾ।