ਮੁੰਬਈ: ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਹਾਲੀਆ ਤੇਜ਼ੀ ਤੋਂ ਬਾਅਦ ਅੱਜ ਵੱਡੀ ਗਿਰਾਵਟ ਆਈ ਤੇ ਬੀਐੱਸਈ ਸੈਂਸੈਕਸ ਨੇ 1628 ਅੰਕਾਂ ਦਾ ਗੋਤਾ ਖਾਧਾ ਹੈ। ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਵਿਚ ਇਹ ਸੈਂਸੈਕਸ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਸੈਂਸੈਕਸ 1628.01 ਅੰਕ ਮਤਲਬ 2.23 ਪ੍ਰਤੀਸ਼ਤ ਦੀ ਗਿਰਾਵਟ ਨਾਲ 71,500.76 ਅੰਕ ’ਤੇ ਆ ਗਿਆ। ਕਾਰੋਬਾਰ ਦੌਰਾਨ ਇਕ ਵੇਲੇ ਇਹ 1699.47 ਅੰਕ ਤੱਕ ਖਿਸਕ ਗਿਆ ਸੀ। ਸ਼ੇਅਰ ਬਾਜ਼ਾਰ ’ਚ ਗਿਰਾਵਟ ਨਾਲ ਿਨਵੇਸ਼ਕਾਂ ਦੇ 4.57 ਲੱਖ ਕਰੋੜ ਰੁਪਏ ਡੁੱਬੇ। ਨਿਫਟੀ ਵੀ 460 ਅੰਕ ਡਿੱਗ ਕੇ 21,571.95 ਉਤੇ ਬੰਦ ਹੋਇਆ। -ਪੀਟੀਆਈ