ਨਵੀਂ ਦਿੱਲੀ, 21 ਜਨਵਰੀ
ਈਡੀ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀ ਦੀ 2.56 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ ਫਿਕਸਡ ਡਿਪਾਜ਼ਿਟ ਨੂੰ ਜ਼ਬਤ ਕਰ ਲਿਆ ਹੈ। ਈਡੀ ਨੇ ਦੱਸਿਆ ਕਿ ਇਸ ਅਧਿਕਾਰੀ ਨੇ ਕਥਿਤ ਤੌਰ ‘ਤੇ ਗਾਹਕਾਂ ਦੀ 52 ਕਰੋੜ ਰੁਪਏ ਤੋਂ ਵੱਧ ਦੀ ਐਫਡੀ ਤੋੜੀ ਅਤੇ ਉਨ੍ਹਾਂ ਦੀ ਵਰਤੋਂ ਆਨਲਾਈਨ ਗੇਮ ਖੇਡਣ ਲਈ ਕੀਤੀ। ਕੇਂਦਰੀ ਏਜੰਸੀ ਨੇ ਇਹ ਕਾਰਵਾਈ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਖਾਲਸਾ ਕਾਲਜ ਵਿੱਚ ਬੈਂਕ ਸ਼ਾਖਾ ਵਿੱਚ ਤਾਇਨਾਤ ਬੇਦਾਂਸ਼ੂ ਸ਼ੇਖਰ ਮਿਸ਼ਰਾ ਵਿਰੁੱਧ ਕੀਤੀ ਹੈ ਜਿਸ ਨੂੰ ਕਥਿਤ ਧੋਖਾਧੜੀ ਦੇ ਦੋਸ਼ਾਂ ਹੇਠ ਨਵੰਬਰ 2022 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।