ਮੈਲਬਰਨ, 22 ਜਨਵਰੀ
ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡੇਨ ਨੇ ਅੱਜ ਇੱਥੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ। ਇਸ ਜੋੜੀ ਨੇ ਨੀਦਰਲੈਂਡਜ਼ ਦੇ ਵੇਸਲੀ ਕੁਲਹੋਫ ਅਤੇ ਕਰੋਏਸ਼ੀਆ ਦੀ ਨਿਕੋਲਾ ਮੈਕਤਿਕ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਦਿੱਤਾ। ਭਾਰਤ ਅਤੇ ਆਸਟਰੇਲੀਆ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਕੁਲਹੋਫ ਅਤੇ ਮੈਕਤਿਕ ਖ਼ਿਲਾਫ਼ 7-6, 7-6 ਨਾਲ ਜਿੱਤ ਦਰਜ ਕੀਤੀ।