ਕੋਲੰਬੋ, 25 ਜਨਵਰੀ
ਸ੍ਰੀਲੰਕਾ ਦੇ ਰਾਜ ਮੰਤਰੀ ਸਨਤ ਨਿਸ਼ਾਂਤ ਅਤੇ ਉਨ੍ਹਾਂ ਦੀ ਸੁਰੱਖਿਆ ਟੀਮ ਦੇ ਕਾਂਸਟੇਬਲ ਦੀ ਅੱਜ ਸਵੇਰੇ ਹਾਈਵੇਅ ਉੱਤੇ ਹਾਦਸੇ ਵਿੱਚ ਮੌਤ ਹੋ ਗਈ। ਸ੍ਰੀਲੰਕਾ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਐੱਸਯੂਵੀ, ਜਿਸ ਵਿੱਚ 48 ਸਾਲਾ ਜਲ ਸਪਲਾਈ ਰਾਜ ਮੰਤਰੀ ਯਾਤਰਾ ਕਰ ਰਹੇ ਸਨ, ਤੜਕੇ 2 ਵਜੇ ਕੋਲੰਬੋ ਜਾ ਰਹੇ ਮਾਲ ਕੰਟੇਨਰ ਟਰੱਕ ਦੇ ਪਿਛਲੇ ਟਕਰਾ ਗਈ।