ਸਿਲੀਗੁੜੀ, 28 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਸ਼ਾਮਲ ਹੋਣ ਲਈ ਅੱਜ ਸਵੇਰੇ ਪੱਛਮੀ ਬੰਗਾਲ ਪੁੱਜ ਗਏ ਹਨ। ਦੋ ਦਿਨਾਂ ਦੀ ਬ੍ਰੇਕ ਮਗਰੋਂ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ। ਸਿਲੀਗੁੜੀ ਦੇ ਬਾਗਡੋਗਰਾ ਹਵਾਈ ਅੱਡੇ ’ਤੇ ਪੁੱਜੇ ਗਾਂਧੀ ਦਾ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਸਵਾਗਤ ਕੀਤਾ। ਗਾਂਧੀ ਸਿਲੀਗੁੜੀ ਤੋਂ ਜਲਪਾਇਗੁੜੀ ਜ਼ਿਲ੍ਹਾ ਜਾਣਗੇ, ਜਿੱਥੋਂ ਬਾਅਦ ਦੁਪਹਿਰ ਯਾਤਰਾ ਸ਼ੁਰੂ ਹੋਵੇਗੀ। ਗਣਤੰਤਰ ਦਿਵਸ ਕਰਕੇ ਯਾਤਰਾ ਵਿਚ ਦੋ ਦਿਨਾਂ ਦੀ ਬ੍ਰੇਕ ਦਿੱਤੀ ਗਈ ਸੀ। -ਪੀਟੀਆਈ