ਹਰਪਾਲ ਸਿੰਘ ਨਾਗਰਾ
ਫ਼ਤਹਿਗੜ੍ਹ ਚੂੜੀਆਂ, 29 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਪਾਵਰਕੌਮ ਦਫ਼ਤਰ ਫ਼ਤਹਿਗੜ੍ਹ ਚੂੜੀਆਂ ਵਿੱਚ ਰੋਸ ਧਰਨਾ ਦੇ ਕੇ ਚਿੱਪ ਵਾਲੇ ਮੀਟਰ ਜਮ੍ਹਾਂ ਕਰਵਾਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਬਰੀ ਚਿੱਪ ਵਾਲੇ ਮੀਟਰ ਲੋਕਾਂ ਦੇ ਘਰਾਂ ਵਿੱਚ ਲਗਾਏ ਜਾ ਰਹੇ ਹਨ, ਜਥੇਬੰਦੀ ਨੇ ਉਸ ਦਾ ਡਟ ਕੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਲੋਧੀਨੰਗਲ ਤੋਂ 21 ਮੀਟਰ, ਬੇਰੀਆਂਵਾਲਾ ਤੋਂ 8, ਠੱਠਾ ਤੋਂ 2 ਅਤੇ ਹਵੇਲੀਆਂ ਤੋਂ 4 ਮੀਟਰ ਕੁੱਲ 35 ਮੀਟਰ ਬਿਜਲੀ ਬੋਰਡ ਫ਼ਤਹਿਗੜ੍ਹ ਚੂੜੀਆਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਖ਼ਪਤਕਾਰਾਂ ਦੀ ਸਹਿਮਤੀ ਤੋਂ ਬਿਨਾਂ ਚਿੱਪ ਵਾਲੇ ਮੀਟਰ ਲਾਉਣੇ ਅਤੇ ਨਾਜਾਇਜ਼ ਜੁਰਮਾਨੇ ਪਾਉਣੇ ਬੰਦ ਨਾ ਕੀਤੇ ਤਾਂ ਡਟਵਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿਣ।
ਇਸ ਮੌਕੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਚਿਤੌੜਗੜ੍ਹ, ਮੇਜਰ ਸਿੰਘ ਭੋਲੇਕੇ, ਅਜੀਤ ਸਿੰਘ ਖੋਖਰ, ਨਿਸ਼ਾਨ ਸਿੰਘ, ਕਰਨੈਲ ਸਿੰਘ, ਜੋਗਾ ਸਿੰਘ, ਸਿਮਰਨਜੋਤ ਸਿੰਘ, ਜਗਮੀਤ ਸਿੰਘ,ਕੇਵਲ ਸਿੰਘ, ਜਰਨੈਲ ਸਿੰਘ, ਕਸ਼ਮੀਰ ਸਿੰਘ, ਸਰਦੂਲ ਸਿੰਘ, ਰਣਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਨਾਮ ਸਿੰਘ, ਬਖਸੀਸ਼ ਸਿੰਘ, ਨਰਿੰਦਰ ਕੌਰ, ਸੁਰਜੀਤ ਕੌਰ, ਸੁਖਵਿੰਦਰ ਕੌਰ, ਬਾਬਾ ਪ੍ਰਕਾਸ਼ ਸਿੰਘ ਵੀਲਾ, ਸੁਖਬੀਰ ਸਿੰਘ, ਸੁੱਚਾ ਸਿੰਘ ਅਤੇ ਸੁਲੱਖਣ ਸਿੰਘ ਹਾਜ਼ਰ ਸਨ।