ਦਸੂਹਾ: ਡੀਏਵੀ ਪੁਲੀਸ ਪਬਲਿਕ ਸਕੂਲ ਪਾਣੀਪਤ (ਹਰਿਆਣਾ) ਵਿੱਚ ਕਰਵਾਈ ਇੰਟਰ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਸੁਸ਼ੀਲਾਵੱਤੀ ਜਗਦੀਸ਼ ਚੰਦਰ ਡੀਏਵੀ (ਐਸਵੀਜੇਸੀਡੀਏਵੀ) ਪਬਲਿਕ ਸਕੂਲ ਦਸੂਹਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਰਸ਼ਮੀ ਮੈਂਗੀ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਤੋਂ ਡੀਏਵੀ ਸਕੂਲਾਂ ਦੇ ਖਿਡਾਰੀਆਂ ਨੇ ਜ਼ੌਰ ਅਜ਼ਮਾਇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਖਿਡਾਰਨਾਂ ਜਸਲੀਨ ਅਤੇ ਜਾਨਵੀ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮੇ ਜਿੱਤੇ ਹਨ। ਸਕੂਲ ਪੁੱਜਣ ’ਤੇ ਇਨ੍ਹਾਂ ਖਿਡਾਰਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਖਿਡਾਰਨਾਂ ਦੇ ਮਾਂਪੇ, ਵਿਦਿਆਰਥੀ ਤੇ ਸਮੁਹ ਸਟਾਫ ਮੈਂਬਰ ਮੌਜੂਦ ਸਨ। -ਪੱਤਰ ਪ੍ਰੇਰਕ