ਪੱਤਰ ਪ੍ਰੇਰਕ
ਲਹਿਰਾਗਾਗਾ, 3 ਫਰਵਰੀ
ਪੰਜਾਬੀ ਵਿਕੀਪੀਡੀਆ ਦੀ ਪਲੇਠੀ ਦੋ-ਰੋਜ਼ਾ ਕਾਨਫਰੰਸ ਅੱਜ ਸਥਾਨਕ ਸੀਬਾ ਸਕੂਲ ਵਿੱਚ ਸ਼ੁਰੂ ਹੋਈ। ਇਸ ਕਾਨਫਰੰਸ ਵਿੱਚ ਫ਼ਿਲਮੀ ਕਲਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਕਰਮਜੀਤ ਅਨਮੋਲ ਨੇ ਸੰਬੋਧਨ ਕਰਦਿਆਂ ਵਿਕੀਪੀਡੀਆ ਦੇ ਮੰਚ ਉੱਪਰ ਪੰਜਾਬੀ ਭਾਸ਼ਾ ਲਈ ਕੰਮ ਕਰਦੇ ਸਾਰੇ ਕਾਰਕੁਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੰਜਾਬੀ ਵਿਕੀਪੀਡੀਆ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਚਰਨ ਗਿੱਲ ਨੇ ਸੰਬੋਧਨ ਕਰਦਿਆਂ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਮੰਚ ਸੰਚਾਲਨ ਕਰਦਿਆਂ ਸਤਦੀਪ ਗਿੱਲ ਨੇ ਵਿਕੀਪੀਡੀਆ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ। ਬਾਹਰੋਂ ਆਏ
ਲੋਕਾਂ ਦੇ ਨਾਲ ਸਕੂਲ ਦੇ 18 ਵਿਦਿਆਰਥੀਆਂ ਨੇ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ। ਸੀਬਾ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਖੋਜੀ ਪ੍ਰਵਿਰਤੀ ਉਸ ਨੂੰ ਵਧੇਰੇ ਜਾਣਕਾਰੀ ਵਾਲ਼ੇ ਮਨੁੱਖ ਦੇ ਨਾਲ-ਨਾਲ ਜ਼ਿੰਦਗੀ ਦੇ ਕਈ ਰੰਗਾਂ ਨਾਲ ਜੋੜਦੀ ਹੈ। ਇਸ ਮੌਕੇ ਕੇਸ਼ਵ ਸ਼ਰਮਾ, ਜੱਸੂ ਗਿੱਲ, ਗੌਰਵ ਝੰਮਟ, ਡਾ. ਜਗਦੀਸ਼ ਕੌਰ, ਮੁਲਖ਼ ਸਿੰਘ ਤੇ ਗੁਰਤੇਜ ਚੌਹਾਨ ਹਾਜ਼ਰ ਸਨ।