ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਟਰੇਰੀ ਕਲੱਬ ਨੇ ਹਜ਼ਾਰਾ ਸਿੰਘ ਚੀਮਾ ਵੱਲੋਂ ਲਿਖਿਆ ਨਾਵਲ ‘ਰੂਰਲ ਰੁਮਾਂਸ: ਪ੍ਰੀ-ਪਾਰਟੀਸ਼ਨ ਪੰਜਾਬ’ ਜਿਸ ਦਾ ਖਰੜਾ ਗੁਆਚ ਗਿਆ ਸੀ, ਨੂੰ ਲੱਭ ਕੇ ਕਿਤਾਬੀ ਰੂਪ ਵਿਚ ਲੋਕ ਅਰਪਣ ਕਰ ਦਿੱਤਾ ਹੈ। ਨਾਵਲ ਦੀ ਘੁੰਡ ਚੁਕਾਈ ਮੌਕੇ ਚੀਮਾ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਨਾਵਲ ’ਤੇ ਵੱਖ-ਵੱਖ ਵਿਦਵਾਨਾਂ ਨੇ ਹਿੱਸਾ ਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਹਿਮਾਨੀ ਚੌਧਰੀ ਅਤੇ ਡਾ. ਚਿਤਵਨ ਨੇ ਕਿਹਾ ਕਿ ਇਹ ਨਾਵਲ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਨਾਵਲ ਹੈ ਜਿਹੜਾ 1929 ਤੋਂ ਸ਼ੁਰੂ ਹੋ ਕੇ 1937 ਵਿਚ ਸਮਾਪਤ ਹੁੰਦਾ ਹੈ। ਲੈਫ਼ਟੀਨੈਂਟ ਕਰਨਲ ਡਾ. ਸੁਮਿਤ ਚੀਮਾ ਅਤੇ ਡਾ. ਮਨਦੀਪ ਸਿੰਘ ਚੀਮਾ ਅਤੇ ਸਿਮਰਨ ਕੌਰ ਨੇ ਵੀ ਨਾਵਲ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਚਰਚਾ ਕੀਤੀ।