ਨਵੀਂ ਦਿੱਲੀ, 10 ਫਰਵਰੀ
ਰਿਟਾਇਰਮੈਂਟ ਫੰਡ ਬਾਡੀ ਈਪੀਐੱਫਓ ਨੇ ਸਾਲ 2023-24 ਲਈ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ (ਈਪੀਐੱਫ) ’ਤੇ ਵਿਆਜ ਦਰ 8.25 ਫੀਸਦੀ ਤੈਅ ਕੀਤੀ ਹੈ, ਜੋ ਪਿਛਲੇ ਤਿੰਨ ਸਾਲ ’ਚ ਸਭ ਤੋਂ ਵੱਧ ਹੈ। ਈਪੀਐੱਫਓ ਨੇ ਮਾਰਚ 2023 ’ਚ 2022-23 ਲਈ ਈਪੀਐੱਫ ’ਤੇ ਵਿਆਜ ਦਰ ਨੂੰ ਮਾਮੂਲੀ ਤੌਰ ’ਤੇ ਵਧਾ ਕੇ 8.15 ਫ਼ੀਸਦ ਕਰ ਦਿੱਤਾ ਸੀ, ਜੋ 2021-22 ’ਚ 8.10 ਫੀਸਦ ਸੀ। ਮਾਰਚ 2022 ਵਿੱਚ ਈਪੀਐੱਫਓ ਨੇ 2021-22 ਲਈ ਈਪੀਐੱਫ ’ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰ ਦਿੱਤਾ ਸੀ, ਜੋ ਚਾਰ ਦਹਾਕਿਆਂ ਵਿੱਚ ਸਭ ਤੋਂ ਘੱਟ ਸੀ।ਈਪੀਐੱਫ ਵਿਆਜ ਦਰ 2020-21 ‘ਚ 8.5 ਫੀਸਦੀ ਸੀ।