ਨਵੀਂ ਦਿੱਲੀ, 12 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਸੰਯੁਕਤ ਅਰਬ ਅਮੀਰਾਤ ਦੀ ਆਪਣੀ ਦੋ ਰੋਜ਼ਾ ਫੇਰੀ ਦੌਰਾਨ ਊਰਜਾ, ਪੋਰਟਸ, ਫਿਨਟੈੱਕ, ਡਿਜੀਟਲ ਇਨਫਰਾਸਟ੍ਰਕਚਰ, ਰੇਲਵੇਜ਼ ਤੇ ਨਿਵੇਸ਼ ਦੇ ਵਹਾਅ ਸਣੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਚਰਚਾ ਕਰਨਗੇ। ਸ੍ਰੀ ਮੋਦੀ ਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਨ ਵਿਚਾਲੇ ਹੋਣ ਵਾਲੀ ਗੱਲਬਾਤ ਦੌਰਾਨ ਦੋਵੇਂ ਧਿਰਾਂ ਕਈ ਅਹਿਮ ਖੇਤਰਾਂ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਸਮਝੌਤੇ ਸਹੀਬੰਦ ਕਰਨਗੀਆਂ। ਇਸ ਸਬੰਧੀ ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਪੋਰਟਸ, ਲੌਜਿਸਟਿਕਸ, ਊਰਜਾ ਸੁਰੱਖਿਆ, ਊਰਜਾ ਵਪਾਰ ਤੇ ਡਿਜੀਟਲ ਡੋਮੇਨ ਸਣੇ ਹੋਰਨਾਂ ਖੇਤਰਾਂ ਵਿੱਚ ਆਪਣੀ ਸਮਝ ਨੂੰ ਹੋਰ ਮਜ਼ਬੂਤ ਕਰਨਗੀਆਂ। -ਪੀਟੀਆਈ