ਮੁੰਬਈ: ਸੂਚਨਾ ਤਕਨਾਲੋਜੀ, ਵਾਹਨ ਅਤੇ ਤਕਨਾਲੋਜੀ ਸਟਾਕਾਂ ’ਚ ਖ਼ਰੀਦਦਾਰੀ ਸਦਕਾ ਅੱਜ ਸਥਾਨਕ ਸ਼ੇਅਰ ਬਾਜ਼ਾਰ ਨੇ ਉਤਰਾਅ-ਚੜਾਅ ਵਾਲੇ ਕਾਰੋਬਾਰ ’ਚ ਮੁੜ ਤੇਜ਼ੀ ਫੜੀ ਹੈ। ਇਸ ਦੌਰਾਨ ਬੀਐੱਸਈ ਸੈਂਸੈਕਸ 535 ਅੰਕ ਚੜ੍ਹ ਗਿਆ ਜਦਕਿ ਐੱਨਐੱਸਈ ਨਿਫਟੀ ਨੇ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹਾਸਲ ਕੀਤਾ। ਹਾਲਾਂਕਿ, ਬਾਜ਼ਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਉਤਰਾਅ-ਚੜਾਅ ਭਰੀ ਰਹੀ ਪਰ ਦੁਪਹਿਰ ਮਗਰੋਂ ਇਸ ਨੇ ਜ਼ਬਰਦਸਤ ਵਾਪਸੀ ਕੀਤੀ। ਬੀਐੱਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਸੂਚਕ ਅੰਕ ਸੈਂਸੈਕਸ ਕਾਰੋਬਾਰ ਦੇ ਅੰਤ ਵਿੱਚ 535.15 ਅੰਕ ਭਾਵ 0.74 ਫ਼ੀਸਦੀ ਵਧ ਕੇ 73,158.39 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 73,256.39 ਅੰਕ ਦਾ ਉੱਪਰੀ ਪੱਧਰ ਵੀ ਛੂਹਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕ ਅੰਕ ਨਿਫਟੀ ਵੀ 162.40 ਅੰਕ ਭਾਵ 0.74 ਫ਼ੀਸਦੀ ਵਧ ਕੇ 22,217.45 ਅੰਕ ’ਤੇ ਪਹੁੰਚ ਗਿਆ। ਹਾਲਾਂਕਿ ਸਾਰੇ ਬੈਂਕਿੰਗ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ