ਕਰਤਾਰਪੁਰ: ਇੰਡੋ ਇਜ਼ਾਰਾਈਲ ਪ੍ਰਾਜੈਕਟ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ (ਸੀਵੀਸੀ) ਦਾ ਇਜ਼ਰਾਇਲੀ ਮਾਹਿਰਾਂ ਨੇ ਨਿਰੀਖਣ ਕੀਤਾ ਅਤੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਦੇ ਢੰਗ ਤਰੀਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾਕਟਰ ਲਾਲ ਬਹਾਦਰ ਦਮਾਥੀਆ, ਸੁਖਵਿੰਦਰ ਸਿੰਘ ਤੇ ਡਾਕਟਰ ਦਲਜੀਤ ਸਿੰਘ ਗਿੱਲ ਨੇ ਵਫ਼ਦ ਨੂੰ ਸੀਵੀਸੀ ਕਰਤਾਰਪੁਰ ਵਿੱਚ ਵੱਖ-ਵੱਖ ਯੂਨਿਟ ਨਰਸਰੀ ਓਪਨ ਫੀਲਡ ਹਾਈਡ੍ਰੋਪੋਨਿਕ ਖੇਤੀ ਯੂਨਿਟ ਪੈਕਿੰਗ ਹਾਊਸ ਇਮੇਜ ਬਰਾਂਡ ਗ੍ਰੇਡਿੰਗ ਸਟੋਰਿੰਗ ਅਤੇ ਪੈਕਿੰਗ ਸਬੰਧੀ ਜਾਣਕਾਰੀ ਦਿੱਤੀ। ਉਨਾਂ ਸੈਂਟਰ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਦੀ ਲੋਕਾਂ ਲਈ ਬਣਾਏ ਵਿਕਰੀ ਕੇਂਦਰ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ