ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਮਾਰਚ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਕੀਤੀ ਦਫ਼ਤਰੀ ਚੈਕਿੰਗ ਦੌਰਾਨ ਕਥਿਤ ਵਿੱਤੀ ਘਪਲਾ ਕਰਨ ਦੇ ਮਾਮਲੇ ਵਿੱਚ ਵਿਭਾਗ ਦੇ ਇੰਸਪੈਕਟਰ ਤੇ ਕੰਡਕਟਰ ਨੂੰ ਮੁਅੱਤਲ ਕੀਤਾ ਗਿਆ ਹੈ, ਜਦਕਿ ਚਾਰ ਹੋਰ ਮੁਲਾਜ਼ਮਾਂ ਦੀ ਜਵਾਬਤਲਬੀ ਵੀ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਮੁਲਾਜ਼ਮਾਂ ’ਤੇ ਬੱਸ ਪਾਸਾਂ ਅਤੇ ਕਾਊਂਟਰ ‘ਤੇ ਟਿਕਟਾਂ ਦੀ ਹੁੰਦੀ ਐਡਵਾਂਸ ਬੁਕਿੰਗ ਦੌਰਾਨ ਕਥਿਤ ਘਲੇਬਾਜ਼ੀ ਕੀਤੀ। ਇਹ ਜਾਣਕਾਰੀ ਚੇਅਰਮੈਨ ਦੇ ਪੀਆਰਓ ਅਰਵਿੰਦਰ ਸਿੰਘ ਨੇ ਦਿੱਤੀ।