ਦਵਿੰਦਰ ਜੱਗੀ
ਪਾਇਲ, 9 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਕਰਦਿਆਂ ਜਸਵੀਰ ਸਿੰਘ ਅਸ਼ਗਰੀਪੁਰ ਨੇ ਦੱਸਿਆ ਕਿ ਬੀਕੇਯੂ ਏਕਤਾ ਉਗਰਾਹਾਂ ਸਣੇ ਪੰਜ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਅਤੇ ਦਿੱਲੀ ਵੱਲ ਕੂਚ ਕਰਨ ਜਾ ਰਹੇ ਕਿਸਾਨਾਂ ਉਪਰ ਗੋਲੀਆਂ ਚਲਾ ਕੇ ਸ਼ਹੀਦ ਕਰਨ, ਕਿਸਾਨਾਂ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ, ਟਰੈਕਟਰ-ਟਰਾਲੀਆਂ ਭੰਨਣ ਵਾਲਿਆਂ ਤੇ ਹੁਕਮ ਦੇਣ ਵਾਲਿਆਂ ਖ਼ਿਲਾਫ਼ 10 ਮਾਰਚ ਨੂੰ ਰੇਲਾਂ ਰੋਕਣ ਲਈ ਅਹਿਮਦਗੜ੍ਹ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਪੂਰੇ ਜੋਸ਼ੋ-ਖਰੋਸ਼ ਨਾਲ ਰੇਲਵੇ ਸਟੇਸ਼ਨ ’ਤੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 14 ਮਾਰਚ ਨੂੰ ਦਿੱਲੀ ਜਾਣ ਲਈ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬੱਸਾਂ ਰਾਹੀਂ 13 ਮਾਰਚ ਨੂੰ ਕੂਚ ਕੀਤਾ ਜਾਵੇਗਾ, ਜਿਸ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਹਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਦਵਿੰਦਰ ਸਿੰਘ ਘਲੋਟੀ, ਯੁਵਰਾਜ ਸਿੰਘ ਘੁਡਾਣੀ, ਦਲਜੀਤ ਸਿੰਘ ਬਿੱਟੂ, ਸੁਖਵੀਰ ਸਿੰਘ, ਗੁਰਮਿੰਦਰ ਸਿੰਘ ਭੱਠਲ, ਕਮਲਜੀਤ ਸਿੰਘ ਗਿੱਦੜੀ, ਇੰਦਰਜੀਤ ਸਿੰਘ ਰਾਣੋ, ਭਾਗ ਸਿੰਘ ਮਕਸੂਦੜਾ, ਨਿਰਮਲ ਸਿੰਘ ਬੀਜਾ, ਪਰਮਵੀਰ ਸਿੰਘ ਘਲੋਟੀ, ਜਿੰਦਰ ਸਿੰਘ, ਜਤਿੰਦਰ ਬਾਬਾ ਤੇ ਸਰਬਜੀਤ ਸਿੰਘ, ਧੰਨ ਸਿੰਘ ਵੀ ਹਾਜ਼ਰ ਸਨ।