ਪੱਤਰ ਪ੍ਰੇਰਕ
ਟੋਹਾਣਾ, 10 ਮਾਰਚ
ਰੇਲਵੇ ਪੁਲੀਸ ਨਾਰਨੌਲ ਨੇ ਰੇਲਵੇ ਲਾਈਨ ਤੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਹਨ। ਰੇਲਵੇ ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਵਿਨੋਦ (28) ਅਤੇ ਉਸ ਦੀਆਂ ਦੋ ਧੀਆਂ ਛਵੀ (6) ਤੇ ਦਿਕਸ਼ਤਾ (3) ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਨੋਦ ਦੀ ਜੇਬ ’ਚੋਂ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਇਕ ਫੋਟੋਗ੍ਰਾਫ਼ਰ ਦੁਕਾਨਦਾਰ ’ਤੇ ਪੈਸੇ ਦੇ ਲੈਣ-ਦੇਣ ਤੋਂ ਮੁੱਕਰਨ ਦੇ ਦੋਸ਼ ਲਾਏ ਗਏ ਹਨ। ਵਿਨੋਦ ਨੇ ਤਿੰਨ ਜੀਆਂ ਦੀ ਮੌਤ ਲਈ ਫੋਟੋਗ੍ਰਾਫ਼ਰ ਨੂੰ ਜ਼ਿੰਮੇਦਾਰ ਦੱਸਿਆ ਹੈ। ਜਾਣਕਾਰੀ ਅਨੁਸਾਰ ਵਿਨੋਦ ਹਰਿਆਣਾ ਦੀ ਹੱਦ ਨਾਲ ਰਾਜਸਥਾਨ ਦੇ ਪਿੰਡ ਕੁਲੇਰੀ ਥਾਣਾ ਬਹਿਰੋੜ ਜ਼ਿਲ੍ਹਾ ਅਲਬਰ ਦਾ ਰਹਿਣ ਵਾਲਾ ਸੀ। ਉਸ ਦਾ ਲੈਣ ਦੇਣ ਨਾਰਨੌਲ ਦੇ ਵਪਾਰੀਆਂ ਨਾਲ ਸੀ। ਰੇਲਵੇ ਪੁਲੀਸ ਨਾਰਨੌਲ ਦਾ ਕਹਿਣਾ ਹੈ ਕਿ ਖੁਦਕੁਸ਼ੀ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।