ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਮਾਰਚ
ਪੀਏਯੂ ਕੈਂਪਸ ਵਿਚ ਬੀਤੀ ਸ਼ਾਮ ਖਤਮ ਹੋਏ ਕਿਸਾਨ ਮੇਲੇ ਦੌਰਾਨ ਹੋਏ ਜਿਣਸ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਕਰਵਾਏ ਇਨਾਮ ਵੰਡ ਸਮਾਗਮ ਵਿੱਚ ਡਾ. ਗੁਰਦੇਵ ਸਿੰਘ ਖੁਸ਼, ਡਾ. ਸੁਖਪਾਲ ਸਿੰਘ ਅਤੇ ਡਾ. ਸਤਿਬੀਰ ਸਿੰਘ ਗੋਸਲ ਸਮੇਤ ਹੋਰ ਅਧਿਕਾਰੀਆਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਖੇਤ ਜਿਣਸਾਂ ਦੇ ਮੁਕਾਬਲਿਆਂ ਵਿੱਚ ਸ਼ਿਮਲਾ ਮਿਰਚ ਵਿੱਚ ਪਹਿਲਾ ਇਨਾਮ ਲਖਵਿੰਦਰ ਸਿੰਘ ਪਿੰਡ ਤੂਤ ਜ਼ਿਲ੍ਹਾ ਫਿਰੋਜ਼ਪੁਰ, ਹਲਦੀ ਵਿੱਚ ਪਹਿਲਾ ਇਨਾਮ ਅਮਨਪ੍ਰੀਤ ਕੌਰ ਪਿੰਡ ਜਲਬੇੜੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮਟਰ ਵਿੱਚ ਪਹਿਲਾ ਇਨਾਮ ਤੀਰਥ ਸਿੰਘ ਪਿੰਡ ਸੰਦੌੜ ਜ਼ਿਲ੍ਹਾ ਮਾਲੇਰਕੋਟਲਾ, ਗੋਭੀ ਵਿੱਚ ਪਹਿਲਾ ਇਨਾਮ ਨਿਰਮਲ ਸਿੰਘ ਹਯਾਤ ਨਗਰ ਗੁਰਦਾਸਪੁਰ, ਪਿਆਜ਼ ਵਿੱਚ ਪਹਿਲਾ ਇਨਾਮ ਮਨਜੀਤ ਸਿੰਘ, ਪਿੰਡ ਘਰਾਂਗਣਾਂ, ਜ਼ਿਲ੍ਹਾ ਮਾਨਸਾ, ਲਸਣ ਵਿੱਚ ਪਹਿਲਾ ਇਨਾਮ ਉਡੀਕਵਾਨ ਸਿੰਘ, ਕੋਟਕਪੂਰਾ, ਫਰੀਦਕੋਟ, ਗਾਜਰ ਵਿੱਚ ਪਹਿਲਾ ਇਨਾਮ ਮਨਜੀਤ ਸਿੰਘ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ, ਟਮਾਟਰ ਵਿੱਚ ਪਹਿਲਾ ਇਨਾਮ ਜਿੱਕੀ ਸਿੰਘ ਪਿੰਡ ਰਾਮੇਆਣਾ ਜ਼ਿਲ੍ਹਾ ਫਰੀਦਕੋਟ, ਗੰਨੇ ਵਿੱਚ ਪਹਿਲਾ ਇਨਾਮ ਸੁਮੇਗਾ ਜਾਖੜ ਪਿੰਡ ਪੰਜਕੋਸੀ ਜ਼ਿਲ੍ਹਾ ਫਾਜ਼ਿਲਕਾ, ਅਮਰੂਦ ਵਿੱਚ ਪਹਿਲਾ ਇਨਾਮ ਗਗਨਦੀਪ ਕੁਮਾਰ ਪਿੰਡ ਢਾਣੀ ਲਟਕਣ ਜ਼ਿਲ੍ਹਾ ਫਾਜ਼ਿਲਕਾ, ਕਿੰਨੂ ਵਿੱਚ ਪਹਿਲਾ ਇਨਾਮ ਅਜੈ ਬਿਸ਼ਨੋਈ ਪਿੰਡ ਸੁਖਚੈਨ ਜ਼ਿਲ੍ਹਾ ਫਾਜ਼ਿਲਕਾ, ਨਿੰਬੂ ਵਿੱਚ ਪਹਿਲਾ ਇਨਾਮ ਰਣਬੀਰ ਸਿੰਘ ਪਿੰਡ ਧਰਮਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਟਰਾਅਬੇਰੀ-ਵਿੰਟਰ ਡਾਨ ਵਿੱਚ ਪਹਿਲਾ ਇਨਾਮ ਨਛੱਤਰ ਸਿੰਘ ਪਿੰਡ ਤੂਤ ਜ਼ਿਲ੍ਹਾ ਫਿਰੋਜ਼ਪੁਰ, ਸਟਰਾਅਬੇਰੀ ਵਿੱਚ ਪਹਿਲਾ ਇਨਾਮ ਨਿਖਿਲ ਸੇਤੀਆ ਪਿੰਡ ਪੱਟੀ ਬੀਹਲਾ ਜ਼ਿਲ੍ਹਾ ਫਾਜ਼ਿਲਕਾ, ਸ਼ੱਕਰ ਵਿੱਚ ਪਹਿਲਾ ਇਨਾਮ ਸ਼ਿਵ ਕੁਮਾਰ ਪਿੰਡ ਮੌੜਾ ਜ਼ਿਲ੍ਹਾ ਸੰਗਰੂਰ ਤੇ ਗੁੜ ਵਿੱਚ ਪਹਿਲਾ ਇਨਾਮ ਗੁਰਪ੍ਰੀਤ ਸਿੰਘ ਪਿੰਡ ਧੂਰੀ ਭੋਜਵਾਲੀ ਜ਼ਿਲ੍ਹਾ ਸੰਗਰੂਰ ਨੂੰ ਹਾਸਲ ਹੋਇਆ।
ਸੈੱਲਫ ਹੈੱਲਪ ਗਰੁੱਪਾਂ ’ਚੋਂ ਪਹਿਲਾ ਇਨਾਮ ਕਰਮਜੀਤ ਸਿੰਘ ਸ਼ੇਰਗਿੱਲ ਨੂੰ ਮਿਲਿਆ। ਪੀ.ਏ.ਯੂ. ਸਟਾਲਾਂ ਵਿਚ ਖੇਤ ਪ੍ਰਦਰਸ਼ਨੀਆਂ ਵਿੱਚ ਪਹਿਲਾ ਇਨਾਮ ਐਗਰੋਨੋਮੀ ਵਿਭਾਗ, ਪੀਏਯੂ ਨੌਜਵਾਨ ਸੰਸਥਾ ਵਿੱਚ ਪਹਿਲਾ ਇਨਾਮ ਐੱਫਏਐੱਸਐੱਸ, ਫਾਜ਼ਿਲਕਾ ਨੂੰ ਹਾਸਲ ਹੋਇਆ।