ਪੰਚਕੂਲਾ
ਸਰਕਾਰੀ ਮਹਿਲਾ ਕਾਲਜ ਪੰਚਕੂਲਾ ਸੈਕਟਰ-14 ’ਚ 3 ਰੋਜ਼ਾ ‘ਪੇਪਰ ਬੈਗ ਅਤੇ ਪੇਪਰ ਫਲਾਵਰ ਮੇਕਿੰਗ’ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ. ਰਿਚਾ ਸੇਤੀਆ ਨੇ ਕੀਤਾ। ਇਹ ਵਰਕਸ਼ਾਪ ਕਾਲਜ ਦੇ ਆਈਕਿਊਏਸੀ ਅਤੇ ਬੋਟਨੀ ਵਿਭਾਗ ਦੁਆਰਾ ਕਰਵਾਈ ਗਈ। ਵਰਕਸ਼ਾਪ ਵਿੱਚ ਬੀਐੱਸਸੀ ਮੈਡੀਕਲ ਅਤੇ ਐੱਮਐੱਸਸੀ ਬਾਇਓਲੋਜੀ ਵਿਭਾਗਾਂ ਦੀਆਂ ਕੁਲ 41 ਵਿਦਿਆਰਥਣਾਂ ਨੇ ਭਾਗ ਲਿਆ। ਆਈਕਿਊਏਸੀ ਕੋਆਰਡੀਨੇਟਰ ਸ੍ਰੀਮਤੀ ਤਾਰਾ ਜਯੰਤ ਦੀ ਮਦਦ ਨਾਲ ਵਿਦਿਆਰਥੀਆਂ ਨੇ ਪੇਪਰ ਬੈਗ ਅਤੇ ਕਾਗਜ਼ ਦੇ ਫੁੱਲ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਾਲਜ ਦੀ ਪ੍ਰਿੰਸੀਪਲ ਰਿਚਾ ਸੇਤੀਆ ਨੇ ਦੱਸਿਆ ਕਿ ਪੇਪਰ ਬੈਗ ਮੇਕਿੰਗ ਵਿੱਚ ਸਨੇਹਾ ਮਲਿਕ ਪਹਿਲੇ, ਨੈਨਸੀ ਦੂਜੇ ਅਤੇ ਤਨੂ ਤੀਜੇ ਸਥਾਨ ’ਤੇ ਰਹੀ। ਪੇਪਰ ਫੁੱਲ ਮੇਕਿੰਗ ਵਿੱਚ ਅੰਜਲੀ ਪਹਿਲੇ, ਈਸ਼ਾ ਦੂਜੇ ਅਤੇ ਤਨੂ ਤੀਜੇ ਸਥਾਨ ’ਤੇ ਰਹੀ। -ਪੱਤਰ ਪ੍ਰੇਰਕ