ਰਮੇਸ ਭਾਰਦਵਾਜ
ਲਹਿਰਾਗਾਗਾ, 18 ਮਾਰਚ
ਲਹਿਰਾਗਾਗਾ ਦੇ ਵਸਨੀਕ ਨੇ ਯੂਨੀਵਰਸਿਟੀ ਆਫ ਵਿਨੀਪੈੱਗ ਕੈਨੇਡਾ ਵਿਖੇ ਕ੍ਰਿਮੀਨਲ ਜਸਟਿਸ ਵਿੱਚ ਬੈਚੂਲਰ ਆਫ਼ ਆਰਟਸ ਦੀ ਪੜ੍ਹਾਈ ਕਰ ਰਹੇ ਜਸ਼ਨਪ੍ਰੀਤ ਸਿੰਘ ਨੇ ਯੂਨੀਵਰਸਿਟੀ ਵਿਖੇ ਹੋਈਆਂ ‘ਦਿ ਯੂਨੀਵਰਸਿਟੀ ਆਫ ਵਿਨੀਪੈੱਗ ਸਟੂਡੈਂਟਸ ਐਸੋਸੀਏਸ਼ਨ’ (ਯੂਵਸਾ) ਦੀਆਂ ਚੋਣਾਂ ਵਿੱਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ ਹੈ। ਪ੍ਰਧਾਨ ਦੀ ਚੋਣ ਜਿੱਤਣ ਮਗਰੋਂ ਜਸ਼ਨਪ੍ਰੀਤ ਸਿੰਘ ਭਰੀ ਨੇ ਕਿਹਾ ਕਿ ਚੋਣਾਂ ਦੌਰਾਨ ਉਸ ਨੂੰ ਪੰਜਾਬ ਦੇ ਨਾਲ ਨਾਲ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਮਿਲਿਆ ਹੈ। ਉਹ ਆਪਣੇ ਚਾਰ ਵਿਰੋਧੀਆਂ ਨੂੰ ਪਛਾੜਦੇ ਹੋਏ 32.2 ਫੀਸਦ ਵੋਟਾਂ ਹਾਸਲ ਕਰਕੇ ਪ੍ਰਧਾਨ ਦੀ ਚੋਣ ਜਿੱਤਣ ਵਿੱਚ ਸਫ਼ਲ ਹੋਇਆ।