ਪਾਲ ਸਿੰਘ ਨੌਲੀ
ਜਲੰਧਰ, 18 ਮਾਰਚ
ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਇਥੇ ਪ੍ਰੈੱਸ ਕਲੱਬ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਉੱਘੇ ਪੰਜਾਬੀ ਚਿੰਤਕ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਭੇਟ ਕੀਤਾ ਗਿਆ। ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। ਸਮਾਗਮ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਕਥਾਕਾਰ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ। ਪੱਤਰਕਾਰ ਸਤਨਾਮ ਸਿੰਘ ਮਾਣਕ, ਕੁਲਦੀਪ ਸਿੰਘ ਬੇਦੀ, ਮੰਗਤ ਰਾਮ ਪਾਸਲਾ, ਸੁਰਿੰਦਰ ਸਿੰਘ ਸੁੰਨੜ, ਹਰਜਿੰਦਰ ਸਿੰਘ ਅਟਵਾਲ ਅਤੇ ਰਜਵੰਤ ਕੌਰ ਰਾਣਾ (ਸੰਪਾਦਕ ਵਰਿਆਮ) ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਸਮਾਗਮ ਦੌਰਾਨ ਮਹਿਮਾਨਾਂ ਦਾ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਡਾਕਟਰ ਲਖਵਿੰਦਰ ਸਿੰਘ ਜੌਹਲ ਵੱਲੋਂ ਸਵਾਗਤ ਕੀਤਾ ਗਿਆ। ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਡਾ. ਰਘਬੀਰ ਕੌਰ, ਰਜਵੰਤ ਕੌਰ ਸੰਧੂ, ਡਾਕਟਰ ਹਰਜੀਤ ਸਿੰਘ ਦੂਰਦਰਸ਼ਨ ਅਤੇ ਗੋਪਾਲ ਸਿੰਘ ਬੁੱਟਰ ਨੇ ਵੀ ਜਗਦੀਸ਼ ਸਿੰਘ ਵਰਿਆਮ ਅਤੇ ਡਾ. ਰਘਬੀਰ ਸਿੰਘ ਦੀ ਸਾਹਿਤਕ ਘਾਲਣਾ ਬਾਰੇ ਵਿਚਾਰ ਪੇਸ਼ ਕੀਤੇ। ਡਾ. ਵਰਿਆਮ ਸਿੰਘ ਸੰਧੂ ਨੇ ਸੰਤ ਜਗਦੀਸ਼ ਸਿੰਘ ਵਰਿਆਮ ਅਤੇ ਡਾ. ਰਘਵੀਰ ਸਿੰਘ ਨਾਲ ਆਪਣੀ ਨੇੜਤਾ ਅਤੇ ਪੰਜਾਬੀ ਸਾਹਿਤ, ਸਮੀਖਿਆ ਅਤੇ ਸੰਪਾਦਨਾ ਦੇ ਖੇਤਰ ਵਿੱਚ ਦੋਵਾਂ ਸ਼ਖਸੀਅਤਾਂ ਦੇ ਯੋਗਦਾਨ ਬਾਰੇ ਦੱਸਿਆ। ਹੋਰਨਾਂ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਡਾ. ਉਮਿੰਦਰ ਸਿੰਘ ਜੌਹਲ, ਸੰਤ ਨਰੈਣ ਸਿੰਘ ਨਾਮਧਾਰੀ, ਡਾ. ਤਜਿੰਦਰ ਹਰਜੀਤ, ਜਸਪਾਲ ਜੀਰਵੀ, ਸੰਤੋਖ ਸਿੰਘ ਰੰਧਾਵਾ, ਇੰਦਰਜੀਤ ਸਿੰਘ ਆਰਟਿਸਟ, ਹਰੀਸ਼ ਅਗਰਵਾਲ, ਡਾ. ਤਰਨਜੀਤ ਸਿੰਘ, ਅਮਰਜੀਤ ਸਿੰਘ ਨਿੱਝਰ, ਕਵੀ ਸੰਤ ਸੰਧੂ, ਡਾ. ਰਾਮ ਮੂਰਤੀ, ਚੇਤਨ ਸਿੰਘ, ਜਸਵੀਰ ਸਮਰ, ਪ੍ਰੋਫੈਸਰ ਸੁਲੇਖਾ, ਜਤਿੰਦਰ ਪੰਮੀ ਡਾ. ਸੁਰਿੰਦਰ ਕੌਰ ਨਰੂਲਾ, ਪ੍ਰੋਫੈਸਰ ਨਿਰਮਲਜੀਤ ਕੌਰ ਇਸ ਮੌਕੇ ਹਾਜ਼ਰ ਸਨ।