ਮਾਨਸਾ (ਪੱਤਰ ਪ੍ਰੇਰਕ): ਖਾਲਸਾ ਸੀਨੀਅਰ ਸੈੰਕਡਰੀ ਸਕੂਲ ਮਾਨਸਾ ਵਿੱਚ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਅਰੁਣ ਕੁਮਾਰ ਤੇ ਵਿਸ਼ੇਸ਼ ਮਹਿਮਾਨ ਤਰਸੇਮ ਚੰਦ ਸੇਮੀ ਵੱਲੋਂ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਪ੍ਰੋ. ਸੁਖਦੇਵ ਸਿੰਘ ਨੇ ਬੱਚਿਆਂ ਨੂੰ ਸਮਾਜ ਸੇਵਾ ਅਤੇ ਐੱਨਐੱਸਐੱਸ ਕੈਂਪ ਦੀਆਂ ਗਤੀਵਿਧੀਆਂ ਦਾ ਜ਼ਿੰਦਗੀ ਵਿੱਚ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ, ਸਮਾਜ ਸੇਵਾ, ਸੱਭਿਆਚਾਰਕ ਅਤੇ ਕਈ ਤਰ੍ਹਾਂ ਦੇ ਵਿਦਵਾਨਾਂ ਮਿਲਵਾਉਣ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਡਾ. ਦਿਲਵਰ ਸਿੰਘ, ਦਵਿੰਦਰ ਸਿੰਘ, ਪ੍ਰਿੰਸੀਪਲ ਪਰਮਜੀਤ ਕੌਰ, ਕਿਰਨਜੀਤ ਕੌਰ ਸਿੱਧੂ ਤੇ ਮੇਵਾ ਸਿੰਘ ਮੌਜੂਦ ਸਨ।