ਪੱਤਰ ਪ੍ਰੇਰਕ
ਜ਼ੀਰਾ, 26 ਮਾਰਚ
ਪਿੰਡ ਵਰਨਾਲਾ ਵਿੱਚ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਅਸਥਾਨ ’ਤੇ 39ਵਾਂ ਜੋੜ ਮੇਲਾ ਕਰਵਾਇਆ ਗਿਆ। ਇਸ ਦੌਰਾਨ 17 ਤੋਂ 25 ਮਾਰਚ ਤੱਕ 77 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। 24 ਅਤੇ 25 ਮਾਰਚ ਨੂੰ ਓਪਨ ਕੱਬਡੀ ਦੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪਹਿਲਾ ਸਥਾਨ ਮਹੀਆਂ ਵਾਲਾ ਕਲਾਂ ਦੀ ਟੀਮ, ਦੂਜਾ ਸਥਾਨ ਤੂੰਬੜਭੰਨ ਦੀ ਟੀਮ ਨੇ ਹਾਸਲ ਕੀਤਾ। ਜੇਤੂ ਟੀਮ ਨੂੰ 81000 ਰੁਪਏ ਦਾ ਇਨਾਮ ਜੱਗਾ ਬਰਾੜ ਯੂਕੇ ਅਤੇ ਮਨਦੀਪ ਸਿੰਘ ਬਰਾੜ ਵੱਲੋਂ ਦਿੱਤਾ ਗਿਆ। ਦੂਜੇ ਨੰਬਰ ’ਤੇ ਰਹੀ ਟੀਮ ਨੂੰ 61000 ਰੁਪਏ ਸੰਦੀਪ ਸਿੰਘ ਮਨੀਲਾ ਵੱਲੋਂ ਦਿੱਤਾ ਗਿਆ। ਬੈਸਟ ਰੇਡਰ ਮਾਨ ਸਿੰਘ ਬੁਲੇਟ ਦਿੜ੍ਹਬਾ ਅਤੇ ਬੈਸਟ ਜਾਫੀ ਬਿੱਲੀ ਡਰੋਲੀ ਭਾਈ ਨੂੰ ਸੰਦੀਪ ਸਿੰਘ ਆਸਟਰੇਲੀਆ ਅਤੇ ਸ਼ੇਰਾ ਕੱਸੋਆਣਾ ਵਲੋਂ ਮੋਟਰਸਾਈਕਲ ਦੇ ਕੇ ਸਨਮਾਨਤ ਕੀਤਾ ਗਿਆ। 73 ਕਿੱਲੋ ਭਾਰ ਵਰਗ ਵਿੱਚ ਰੰਡਿਆਲਾ ਜੇਤੂ ਅਤੇ ਵਰਨਾਲਾ ਦੀ ਟੀਮ ਦੂਜੇ ਸਥਾਨ ’ਤੇ ਰਹੀ। 55 ਕਿੱਲੋ ਵਿੱਚ ਵਰਨਾਲਾ ਕਲੱਬ ਦੀ ਟੀਮ ਪਹਿਲੇ ਅਤੇ ਵਰਨਾਲਾ ਏ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ ਸਰਪੰਚ ਰਘਵੀਰ ਸਿੰਘ, ਮੈਨੇਜਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਮਲਕੀਤ ਸਿੰਘ, ਮਨਪ੍ਰੀਤ ਸਿੰਘ, ਡਾ. ਵੀਰ ਸਿੰਘ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ, ਕੇਵਲ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਬਸੰਤ ਸਿੰਘ, ਰਘਬੀਰ ਸਿੰਘ ਤੇ ਨਾਹਰ ਸਿੰਘ ਮਨੀਲਾ ਆਦਿ ਹਾਜ਼ਰ ਸਨ।