ਮੁੰਬਈ, 1 ਅਪਰੈਲ
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੀਅਰਾ ਲਿਓਨ ਦੇ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ 11 ਕਰੋੜ ਰੁਪਏ ਦੀ ਕੀਮਤ ਦੇ ਕੋਕੀਨ ਦੇ 74 ਕੈਪਸੂਲ ਨਿਗਲ ਕੇ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ। ਇਥੋਂ ਦੇ ਸਰਕਾਰੀ ਜੇਜੇ ਹਸਪਤਾਲ ਦੇ ਡਾਕਟਰਾਂ ਨੇ ਇਹ ਕੈਪਸੂਲ ਉਸ ਦੇ ਸਰੀਰੀ ’ਚੋਂ ਬਾਹਰ ਕੱਢ ਲਏ ਹਨ। ਨਸ਼ੀਲੇ ਪਦਾਰਥ ਦਾ ਵਜ਼ਨ 1,108 ਗ੍ਰਾਮ ਹੈ। ਇਸ ਵਿਅਕਤੀ ਨੂੰ 28 ਮਾਰਚ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡੀਆਰਆਈ ਦੀ ਟੀਮ ਨੇ ਫੜਿਆ ਸੀ।