ਪੱਤਰ ਪ੍ਰੇਰਕ
ਭੁੱਚੋ ਮੰਡੀ, 1 ਅਪਰੈਲ
ਸਕੂਲੀ ਵਿਦਿਆਰਥੀਆਂ ਨੂੰ ਗਣਿਤ ਗਣਨਾ ਵਿੱਚ ਮੋਹਰੀ ਬਣਾਉਣ ਲਈ ਭੁੱਚੋ ਮੰਡੀ ਵਿੱਚ ਸ਼ਾਰਪ ਬ੍ਰੇਨਜ਼ ਏਜੂਕੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਚੈਂਪੀਅਨ ਵਰਲਡ ਚੰਡੀਗੜ੍ਹ ਦੇ ਐਮਡੀ ਸੰਜੀਵ ਕੁਮਾਰ ਅਤੇ ਸ਼ਾਰਪ ਬ੍ਰੇਨਜ਼ ਦੇ ਡਾਇਰਕੈਟਰ ਰੰਜੀਵ ਗੋਇਲ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਬੈਕਸ ਵਿਧੀ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਿੱਖਿਅਤ ਵਿਦਿਆਰਥੀਆਂ ਤੋਂ ਗਣਿਤ ਦੇ ਲੰਮੀਆਂ ਰਕਮਾਂ ਵਾਲੇ ਸਵਾਲ ਪੁੱਛੇ, ਜਿਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਸਹੀ ਜਵਾਬ ਦੇਣ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਾਰਪ ਬ੍ਰੇਨਸ ਦੇ 16 ਵਿਦਿਆਰਥੀਆਂ ਵੱਲੋ ਪਿਛਲੇ 2 ਸਾਲਾਂ ਵਿੱਚ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡਜ਼ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਆਪਣੇ ਨਾਮ ਦਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਬੈਕਸ ਸਿੱਖਿਆ ਬੱਚੇ ਵੱਡੀਆਂ ਪ੍ਰੀਖਿਆਵਾਂ ਵਿੱਚ ਆਸਾਨੀ ਨਾਲ ਸਫਲ ਹੋ ਜਾਂਦੇ ਹਨ। ਇਸ ਮੌਕੇ ਸੈਂਟਰ ਇੰਚਾਰਜ ਰੇਖਾ ਸਿੰਘ ਨੇ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ‘ਰਾਈਟ ਬ੍ਰੇਨ’ ਵਿਕਸਤ ਕੀਤਾ ਜਾਂਦਾ ਹੈ। ਉਨ੍ਹਾਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।