ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ), 3 ਅਪਰੈਲ
ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਵਿੱਚ ਅੱਜ ਤੜਕੇ ਦਰਜ਼ੀ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਸੱਤ ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਛਾਉਣੀ ਖੇਤਰ ਦੇ ਦਾਣਾ ਬਾਜ਼ਾਰ ਸਥਿਤ ਦੁਕਾਨ ਨੂੰ ਤੜਕੇ 4 ਵਜੇ ਦੇ ਕਰੀਬ ਅੱਗ ਲੱਗ ਗਈ। ਦਰਜ਼ੀ ਦੀ ਦੁਕਾਨ ਹੋਰ ਵਪਾਰਕ ਅਦਾਰਿਆਂ ਦੇ ਨਾਲ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਸਥਿਤ ਸੀ, ਜਦੋਂ ਕਿ ਲੋਕ ਉੱਪਰਲੀਆਂ ਮੰਜ਼ਿਲਾਂ ‘ਤੇ ਰਹਿੰਦੇ ਸਨ। ਅੱਗ ਲੱਗਣ ਤੋਂ ਬਾਅਦ ਧੂੰਆਂ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ, ਜਿੱਥੇ ਦੁਕਾਨ ਦੇ ਉੱਪਰ ਪਰਿਵਾਰ ਰਹਿੰਦਾ ਸੀ। ਦਮ ਘੁੱਟਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ।ਮ੍ਰਿਤਕਾਂ ਵਿੱਚ ਤਿੰਨ ਔਰਤਾਂ, ਦੋ ਪੁਰਸ਼ ਅਤੇ ਦੋ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਅਸੀਮ ਸ਼ੇਖ (ਤਿੰਨ), ਪਰੀ ਸ਼ੇਖ (ਦੋ), ਵਸੀਮ ਸ਼ੇਖ (30), ਤਨਵੀਰ ਸ਼ੇਖ (23), ਹਮੀਦਾ ਬੇਗਮ (50), ਸ਼ੇਖ ਸੋਹੇਲ (35) ਅਤੇ ਰੇਸ਼ਮਾ ਸ਼ੇਖ (22) ਵਜੋਂ ਹੋਈ ਹੈ।