ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਪਰੈਲ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਕਲੋਨੀਆਂ ਕੱਟਣ ਦੇ ਦੋਸ਼ ਤਹਿਤ ਕਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਸਦਰ ਦੀ ਪੁਲੀਸ ਨੇ ਗਲਾਡਾ ਅਧਿਕਾਰੀਆਂ ਵੱਲੋਂ ਮਿਲੀ ਸ਼ਿਕਾਇਤ ’ਤੇ ਰਾਜੀਵ ਕੁਮਾਰ ਵਾਸੀ ਫੇਜ਼-2, ਅਰਬਨ ਅਸਟੇਟ, ਦੁੱਗਰੀ, ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵੱਲੋਂ ਬਿਨਾਂ ਕਾਨੂੰਨੀ ਲਾਇਸੈਂਸ ਪਿੰਡ ਸੰਗੋਵਾਲ ’ਚ ਕਾਲੋਨੀ ਕੱਟੀ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਸਾਹਨੇਵਾਲ ਕਲਾਂ ਵਿੱਚ ਅਣ ਹਰਵਿੰਦਰ ਕੁਮਾਰ ਅਤੇ ਕਮਲਜੀਤ ਵਾਸੀ ਹਰਚਰਨ ਨਗਰ ਸਮਰਾਲਾ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੇਹਰਬਾਨ ਦੀ ਪੁਲੀਸ ਨੇ ਜਤਿੰਦਰ ਮਹਿਤਾ, ਸ਼ਾਮ ਮਹਿਤਾ ਤੇ ਰਾਕੇਸ਼ ਮਹਿਤਾ ਵਾਸੀ ਮਾਡਲ ਟਾਊਨ ਵੱਲੋਂ ਪਿੰਡ ਧੋਲਾ ’ਚ ਗੋਕੁਲ ਵਿਲਾ ਨਾਮ ਦੀ ਅਣਅਧਿਕਾਰਤ ਕਲੋਨੀ ਕੱਟ ’ਤੇ ਕੇਸ ਦਰਜ ਕੀਤਾ ਹੈ।