ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਇਲਾਕੇ ’ਚ ਅੱਜ ਤੜਕੇ ਇੱਕ ਪੁਲੀਸ ਕੈਂਪ ’ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਸਿਪਾਹੀ ਦੀ ਪਛਾਣ ਸੰਦੀਪ ਸਾਹਾ ਵਜੋਂ ਹੋਈ ਹੈ ਜੋ ਹਪਸਤਾਲ ’ਚ ਦਾਖਲ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਹਾ ਦੇ ਸਿਰ ’ਚ ਸੱਟਾਂ ਵੱਜੀਆਂ ਹਨ ਤੇ ਉਸ ਦੀ ਹਾਲਤ ਇਸ ਸਮੇਂ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਟੀਐੱਮਸੀ ਦੇ ਨੇਤਾ ਵਜੋਂ ਜਾਣੇ ਜਾ ਰਹੇ ਤਿੰਨ ਵਿਅਕਤੀਆਂ ਨੂੰ ਸਿਤਾਲੀਆ ਪੁਲੀਸ ਕੈਂਪ ’ਚ ਸਾਹਾ ’ਤੇ ਹਮਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ