ਕਰਾਚੀ, 11 ਅਪਰੈਲ
ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਸੂਬਿਆਂ ਵਿਚ ਸਰਹੱਦੀ ਸ਼ਹਿਰ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਜ਼ਖ਼ਮੀ ਹੋ ਗਏ। ਸ਼ਰਧਾਲੂ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ’ਚ ਦੂਰ-ਦੁਰਾਡੇ ਸਥਿਤ ਮੁਸਲਿਮ ਸੂਫੀ ਦਰਗਾਹ ਸ਼ਾਹ ਨੂਰਾਨੀ ‘ਤੇ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਬੱਸ ਖੱਡ ’ਚ ਡਿੱਗ ਗਈ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਚਾਲਕ ਨੇ ਤਿੱਖੇ ਮੋੜ ’ਤੇ ਸੰਤੁਲਨ ਗੁਆ ਦਿੱਤਾ ਸੀ