ਬਾਲਾਸੌਰ(ਉੜੀਸਾ), 18 ਅਪਰੈਲ
ਭਾਰਤ ਨੇ ਸਵਦੇਸ਼ੀ ਤਕਨੀਕ ਨਾਲ ਨਿਰਮਤ ਕਰੂਜ਼ ਮਿਜ਼ਾਈਲ (ਆਈਟੀਸੀਐੱਮ) ਦੀ ਅੱਜ ਇਥੇ ਉੜੀਸਾ ਦੇ ਸਾਹਿਲ ’ਤੇ ਚਾਂਦੀਪੁਰ ਸਥਿਤ ਇੰਟੈਗ੍ਰੇਟਿਡ ਟੈਸਟ ਰੇਂਜ ਤੋਂ ਸਫ਼ਲ ਅਜ਼ਮਾਇਸ਼ ਕੀਤੀ। ਪ੍ਰੀਖਣ ਦੌਰਾਨ ਸਾਰੇ ਸਬ-ਸਿਸਟਮਜ਼ ਦੀ ਕਾਰਗੁਜ਼ਾਰੀ ਆਸ ਮੁਤਾਬਕ ਰਹੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਈਟੀਸੀਐੱੱਮ ਦੀ ਸਫ਼ਲ ਅਜ਼ਮਾਇਸ਼ੀ ਉਡਾਣ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਕਿਹਾ ਕਿ ਮਿਜ਼ਾਈਲ ਦੀ ਕਾਰਗੁਜ਼ਾਰੀ ਦੀ ਇੰਟੈਗਰੇਟਿਡ ਟੈਸਟ ਰੇਂਜ ’ਤੇ ਰਡਾਰ, ਇਲੈਕਟ੍ਰੋ ਆਪਟੀਕਲ ਟਰੈਕਿੰਗ ਸਿਸਟਮ (ਈਓਟੀਐੱਸ) ਤੇ ਟੈਲੀਮੀਟਰੀ ਜਿਹੇ ਕਈ ਰੇਂਜ ਸੈਂਸਰਾਂ ਨਾਲ ਨਿਗਰਾਨੀ ਕੀਤੀ ਗਈ। -ਪੀਟੀਆਈ