ਪੱਤਰ ਪ੍ਰੇਰਕ
ਭਗਤਾ ਭਾਈ, 14 ਮਈ
ਆਈ.ਸੀ.ਐੱਸ.ਈ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਚੇਅਰਮੈਨ ਕੁਲਵੰਤ ਸਿੰਘ ਮਲੂਕਾ ਅਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਦੱਸਿਆ ਕਿ ਦਸਵੀਂ ਵਿੱਚ ਮੋਕਸ਼ ਨੇ 94.8 ਫੀਸਦੀ ਅੰਕਾਂ ਨਾਲ ਪਹਿਲਾ, ਹਰਵਿੰਦਰ ਸਿੰਘ ਭੁੱਲਰ ਨੇ 94.4 ਫੀਸਦੀ ਅੰਕਾਂ ਨਾਲ ਦੂਜਾ, ਮਹਿਕਦੀਪ ਕੌਰ ਨੇ 93.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਦੇ ਕਾਮਰਸ ਗਰੁੱਪ ’ਚੋਂ ਖੁਸ਼ਵੀਰ ਕੌਰ ਮਾਨ ਨੇ 91.3 ਫੀਸਦੀ, ਦਿਲਸ਼ਾਨਪ੍ਰੀਤ ਕੌਰ ਸਿੱਧੂ ਨੇ 90.5 ਫੀਸਦੀ, ਅਨਮੋਲ ਕੌਰ ਕਲੇਰ ਤੇ ਗਰੇਜੀ ਅਰੋੜਾ ਨੇ 89 ਫੀਸਦੀ, ਮੈਡੀਕਲ ’ਚੋਂ ਅਰਨੀਤ ਕੌਰ ਕਟਾਰੀਆ ਨੇ 90.5 ਫੀਸਦੀ, ਜਰਮਨਦੀਪ ਕੌਰ ਨੇ 87.3 ਫੀਸਦੀ, ਹਰਮਨਦੀਪ ਕੌਰ ਬਰਾੜ ਨੇ 85.3 ਫੀਸਦੀ, ਨਾਨ-ਮੈਡੀਕਲ ਵਿੱਚ ਜਸ਼ਨਪ੍ਰੀਤ ਕੌਰ ਨੇ 92.8 ਫੀਸਦੀ, ਰਮਨਦੀਪ ਕੌਰ ਨੇ 87.8 ਫੀਸਦੀ ਤੇ ਜਤਿਨ ਕੁਮਾਰ ਨੇ 82.5 ਫੀਸਦੀ, ਆਰਟਸ ’ਚ ਨਿਮਰਤਾ ਸ਼ਰਮਾ, ਸੁੱਖਾ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ, ਸੀਨੀਅਰ ਕੋ-ਆਰਡੀਨੇਟਰ ਰੰਜੀਵ ਸ਼ਰਮਾ ਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ।