ਨਵੀਂ ਦਿੱਲੀ:
ਲੋਕ ਸਭਾ ਚੋਣਾਂ ਦੇ ਹਰ ਗੇੜ ਲਈ ਵੋਟਿੰਗ ਖ਼ਤਮ ਹੋਣ ਤੋਂ 48 ਘੰਟਿਆਂ ਅੰਦਰ ਪੋਲਿਗ ਸਟੇਸ਼ਨ ਵਾਰ ਵੋਟ ਫੀਸਦ (ਵੋਟਰ ਟਰਨਆਊਟ) ਦਾ ਡੇਟਾ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕਰਨ ਦੀ ਮੰਗ ਕਰਦੀ ਐੱਨਜੀਓ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇੇਂਦਰ ਸਰਕਾਰ ਤੋਂ ਇਕ ਹਫ਼ਤੇ ’ਚ ਜਵਾਬ ਮੰਗਿਆ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦਾ ਬੈਂਚ ਐੱਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ ਸ਼ਾਮੀਂ ਸਾਢੇ ਛੇ ਵਜੇ ਜੁੜਿਆ। ਸੀਜੇਆਈ ਨੇ ਕਿਹਾ ਕਿ ਪਟੀਸ਼ਨ ਦਾ ਜਵਾਬ ਦੇਣ ਲਈ ਚੋਣ ਕਮਿਸ਼ਨ ਨੂੰ ਵਾਜਬ ਸਮਾਂ ਦਿੱਤਾ ਜਾਵੇ ਤੇ ਪਟੀਸ਼ਨ 24 ਮਈ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਢੁੱਕਵੇਂ ਬੈਂਚ ਕੋਲ ਸੂਚੀਬੱਧ ਕੀਤੀ ਜਾਵੇ। -ਪੀਟੀਆਈ