ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਮਈ
ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਵਿਚ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਆਸ਼ਿਮਾ ਬਤੱਰਾ, ਮੁੱਖ ਮਹਿਮਾਨ ਸਨੇਹ ਗੁਪਤਾ, ਸੁਮਨ ਕੰਸਲ, ਆਸ਼ੂ ਗੁਪਤਾ ਤੇ ਸ਼ਵੇਤਾ ਆਰੀਆ ਨੇ ਕਰਵਾਈ। ਇਸ ਮਗਰੋਂ ਬੱਚਿਆਂ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਇਸ ਦੇ ਨਾਲ ਹੀ ਬੱਚਿਆਂ ਦੀਆਂ ਮਾਵਾਂ ਦੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਲਾਦ ਸਜਾਵਟ, ਰੈਂਪ ਵਾਕ, ਗਰੁੱਪ ਡਾਂਸ ਆਦਿ ਸ਼ਾਮਲ ਸਨ। ਮੁਕਾਬਲਿਆਂ ਵਿਚ ਜੇਤੂਆਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ। ਮਾਵਾਂ ਦੇ ਨੇਲ ਆਰਟ ਮੁਕਾਬਲੇ ਵਿੱਚ ਵਿਚ ਪਰਵਿੰਦਰ ਨੇ ਪਹਿਲਾ, ਪ੍ਰਿਆ ਨੇ ਦੂਜਾ ਤੇ ਰੂਬੀ ਨੇ ਤੀਜਾ ਸਥਾਨ ਹਾਸਲ ਕੀਤਾ। ਸਲਾਦ ਡੈਕੋਰੇਸ਼ਨ ਵਿਚ ਮਨੀਸ਼ਾ ਨੇ ਪਹਿਲਾ, ਹਿਨਾ ਨੇ ਦੂਜਾ, ਮੰਜੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੇ ਡਾਂਸ ਵਿਚ ਸ਼ੀਬਾ ਨੇ ਪਹਿਲਾ, ਸਵਰਨਾ ਨੇ ਦੂਜਾ ਤੇ ਐਸ਼ਵਰਿਆ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੀ ਪ੍ਰਿੰਸੀਪਲ ਅਸ਼ਿਮਾ ਬਤਰਾ ਨੇ ਬੱਚਿਆਂ ਤੇ ਮਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਪਿਆਰ ਤੇ ਤਿਆਗ ਦੀ ਮੂਰਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਮਾਵਾਂ ਬੱਚਿਆਂ ਲਈ ਇਕ ਆਦਰਸ਼ ਹੋਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਦੇ ਬੱਚੇ ਵੀ ਦੂਜਿਆਂ ਲਈ ਆਦਰਸ਼ਵਾਦੀ ਬਣ ਜਾਂਦੇ ਹਨ। ਇਸ ਮੌਕੇ ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ, ਪ੍ਰੋ. ਪੂਨਮ ਸਿਵਾਚ, ਜਸਪ੍ਰੀਤ, ਜੋਤਿਕਾ, ਅਨੀਤਾ, ਪ੍ਰਤਿਭਾ, ਤਰੂਣ, ਪੂਜਾ ਸ਼ਰਮਾ ਤੇ ਗੋਨਿਕਾ ਆਦਿ ਮੌਜੂਦ ਸਨ। ਮੰਚ ਦਾ ਸੰਚਾਲਨ ਰਿਤਿਕਾ ਨੇ ਬਾਖੂਬੀ ਨਿਭਾਇਆ।