ਬੰਗਲੂਰੂ:
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਸਫ਼ਾਰਤੀ ਪਾਸਪੋਰਟ ਰੱਦ ਕਰਨ ਲਈ ਲਿਖਿਆ ਹੈ। ਰੇਵੰਨਾ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਹਨ ਤੇ ਅਦਾਲਤ ਨੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹੋਏ ਹਨ। ਕਥਿਤ ਤੌਰ ’ਤੇ ਪ੍ਰਜਵਲ ਹਾਸਨ ’ਚ ਵੋਟਿੰਗ ਤੋਂ ਇੱਕ ਦਿਨ ਬਾਅਦ 27 ਅਪਰੈਲ ਨੂੰ ਜਰਮਨੀ ਰਵਾਨਾ ਹੋ ਗਿਆ ਸੀ ਅਤੇ ਅਜੇ ਵੀ ਫਰਾਰ ਹੈ। ਪ੍ਰਮੇਸ਼ਵਰ ਨੇ ਕਿਹਾ, ‘ਮੁੱਖ ਮੰਤਰੀ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਹਨ ਪਰ ਗ੍ਰਹਿ ਵਿਭਾਗ ਜੋ ਕਾਨੂੰਨ ਅਨੁਸਾਰ ਲਿਖਿਆ ਹੈ ਉਹ ਵੱਖਰਾ ਹੈ। ਵਾਰੰਟ ਹੁਣ ਜਾਰੀ ਕੀਤੇ ਗਏ ਹਨ ਅਤੇ ਵਾਰੰਟ ਦੇ ਆਧਾਰ ’ਤੇ ਪੱਤਰ ਲਿਖ ਕੇ ਕੂਟਨੀਤਕ ਪਾਸਪੋਰਟ ਰੱਦ ਕਰਨ ਲਈ ਕਿਹਾ ਗਿਆ ਹੈ।’ -ਪੀਟੀਆਈ