ਪੱਤਰ ਪ੍ਰੇਰਕ
ਜੈਤੋ, 21 ਮਈ
ਲੋਕ ਸਭਾ ਚੋਣਾਂ ਦੌਰਾਨ ਅੱਜ ਭਾਜਪਾ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਓਬੀਸੀ ਮੋਰਚਾ ਦੇ ਕਈ ਆਗੂਆਂ ਨੇ ਜੈਤੋ ਹਲਕੇ ਦੇ ਵਿਧਾਇਕ ਇੰਜ. ਅਮੋਲਕ ਸਿੰਘ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਆਗੂਆਂ ਨੂੰ ਆਪਣੇ ਦਫ਼ਤਰ ਵਿੱਚ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਮੂਲੀਅਤ ਕਰਾਉਣ ਸਮੇਂ ਸ੍ਰੀ ਅਮੋਲਕ ਸਿੰਘ ਨੇ ਕਿਹਾ ਕਿ ਅੱਜ ਓਬੀਸੀ ਮੋਰਚੇ ਦੇ ਐਗਜ਼ੈਕਟਿਵ ਮੈਂਬਰ ਡਾ. ਜਸਵਿੰਦਰ ਸਿੰਘ ਖੀਵਾ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਗਿੱਲ, ਮਹਿਲਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ, ਸਾਬਕਾ ਮੰਡਲ ਪ੍ਰਧਾਨ ਡਾ. ਬਲਦੇਵ ਸਿੰਘ ਔਲਖ, ਓਬੀਸੀ ਮੋਰਚੇ ਦੇ ਸੂਬਾ ਆਗੂ ਡਾ. ਰਾਜ ਸਿੰਘ, ਜ਼ਿਲ੍ਹਾ ਕਿਸਾਨ ਮੋਰਚਾ ਦੇ ਸਕੱਤਰ ਡਾ. ਗੁਰਜੰਟ ਸਿੰਘ ਸਿਰਸੜੀ ਅਤੇ ਮਨਜੀਤ ਸਿੰਘ ਪੰਜਗਰਾਈ ਕਲਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦਿਆਂ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਡਾ. ਹਰਪਾਲ ਸਿੰਘ ਰਾਮੂੰਵਾਲਾ, ਕੋਮਲ ਚਹਿਲ ਪੰਜਗਰਾਈ ਕਲਾਂ, ਬਲਦੇਵ ਸਿੰਘ ਜਿਉਣ ਵਾਲਾ ਸਣੇ ‘ਆਪ’ ਦੀ ਮੁਕਾਮੀ ਲੀਡਰਸ਼ਿਪ ਅਤੇ ਵਰਕਰ ਮੌਜੂਦ ਸਨ।