ਨਵੀਂ ਦਿੱਲੀ:
ਦਿੱਲੀ ਦੇ ਉੱਤਰੀ ਬਲਾਕ ਜਿੱਥੇ ਗ੍ਰਹਿ ਮੰਤਰਾਲੇ ਦਾ ਦਫ਼ਤਰ ਹੈ, ਨੂੰ ਅੱਜ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਪਰ ਬਾਅਦ ਵਿੱਚ ਜਾਂਚ ਦੌਰਾਨ ਉੱਥੇ ਕੁਝ ਵੀ ਇਤਰਾਜ਼ਯੋਗ ਨਾ ਮਿਲਣ ਮਗਰੋਂ ਇਸ ਨੂੰ ਅਫ਼ਵਾਹ ਐਲਾਨ ਦਿੱਤਾ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਅੱਜ ਬਾਅਦ ਦੁਪਹਿਰ 3.30 ਵਜੇ ਇਹ ਧਮਕੀ ਭਰੀ ਈਮੇਲ ਮਿਲੀ ਸੀ। ਈਮੇਲ ’ਚ ਲਿਖਿਆ ਸੀ ਕਿ ‘ਇਮਾਰਤ ਨੂੰ ਉਡਾਉਣ ਲਈ ਬੰਬ ਲਗਾਇਆ ਗਿਆ ਹੈ।’ -ਪੀਟੀਆਈ