ਪੱਤਰ ਪ੍ਰੇਰਕ
ਸੰਗਤ ਮੰਡੀ, 23 ਮਈ
ਇੱਥੋਂ ਦੀ ਪੁਲੀਸ ਨੇ ਡੂੰਮਵਾਲੀ ਅੰਤਰਰਾਜੀ ਪੁਲੀਸ ਨਾਕੇ ’ਤੇ ਇਕ ਵਿਅਕਤੀ ਨੂੰ 1 ਕਰੋੜ 20 ਲੱਖ ਰੁਪਏ ਦੀ ਨਕਦੀ ਸਣੇ ਕਾਬੂ ਕੀਤਾ ਗਿਆ ਹੈ। ਬਠਿੰਡਾ ਦਿਹਾਤੀ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਡੂੰਮਵਾਲੀ ਬੈਰੀਅਰ ’ਤੇ ਅੰਤਰਰਾਜੀ ਪੁਲੀਸ ਨਾਕੇ ਦੌਰਾਨ ਮੰਡੀ ਡੱਬਵਾਲੀ ਵੱਲੋਂ ਆਈ ਇਕ ਬੱਸ ’ਚ ਸਵਾਰ ਵਿਅਕਤੀ ਦੇ ਦੋ ਬੈਗਾਂ ਦੀ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਵਿੱਚੋਂ 1 ਕਰੋੜ 20 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਿੱਟੂ ਵਾਸੀ ਮੋਗਾ ਵਜੋਂ ਹੋਈ ਹੈ।