ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਮਈ
ਇਥੋਂ ਦੇ ਥਾਣਾ ਸਿਟੀ-2 ਪੁਲੀਸ ਨੇ ਸਟੱਡੀ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਂ ਤੇ ਧੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਰੁਪਿੰਦਰਜੀਤ ਕੌਰ ਤੇ ਕੁਲਵੰਤ ਕੌਰ ਵਜੋਂ ਹੋਈ। ਸ਼ਿਕਾਇਤਕਰਤਾ ਸ਼ਿੰਗਾਰਾ ਸਿੰਘ ਵਾਸੀ ਗਿੱਦੜੀ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਹਰਮਨਜੋਤ ਕੌਰ ਨੂੰ ਵਿਦੇਸ਼ ਭੇਜਣ ਲਈ ਰੁਪਿੰਦਰਜੀਤ ਕੌਰ ਨਾਲ ਰਾਬਤਾ ਕੀਤਾ ਸੀ ਜਿਸ ਦੇ ਕਹਿਣ ਅਨੁਸਾਰ 14 ਹਜ਼ਾਰ ਕੈਨੇਡੀਅਨ ਡਾਲਰ (8 ਲੱਖ 50 ਹਜ਼ਾਰ) 22 ਜੂਨ 2022 ਨੂੰ ਉਕਤ ਦੇ ਖਾਤੇ ਵਿਚ ਟ੍ਰਾਂਸਫਰ ਕੀਤੇ ਸਨ। ਇਸ ਉਪਰੰਤ ਰੁਪਿੰਦਰਜੀਤ ਕੌਰ ਦੀ ਮਾਤਾ ਕੁਲਵੰਤ ਕੌਰ ਨੇ ਉਸਦੀ ਲੜਕੀ ਹਰਮਨਜੋਤ ਕੌਰ ਤੋਂ ਕੈਨੇਡਾ ਸਟੱਡੀ ਵੀਜ਼ਾ ਲਗਵਾਉਣ ਲਈ 11 ਲੱਖ ਰੁਪਏ ਹਾਸਲ ਕਰ ਲਏ ਪਰ ਹਰਮਨਜੋਤ ਕੌਰ ਦਾ ਵੀਜ਼ਾ ਨਹੀਂ ਲਗਵਾਇਆ।