ਗ੍ਰੇਜ਼: ਭਾਰਤੀ ਬੈਡਮਿੰਟਨ ਖਿਡਾਰੀ ਸ਼ੁਭਾਂਕਰ ਡੇ ਨੂੰ ਇੱਥੇ ਆਸਟਰੀਆ ਓਪਨ ਇੰਟਰਨੈਸ਼ਨਲ ਚੈਲੇਂਜ ਦੇ ਸੈਮੀ ਫਾਈਨਲ ’ਚ ਇੰਡੋਨੇਸ਼ੀਆ ਦੇ ਪ੍ਰਾਹਦਿਸਕਾ ਬਾਗਾਸ ਸ਼ੁਜੀਵੋ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 42 ਮਿੰਟ ਤੱਕ ਚੱਲੇ ਮੈਚ ਵਿੱਚ ਪ੍ਰਾਹਦਿਸਕਾ ਤੋਂ 17-21, 15-21 ਨਾਲ ਹਾਰ ਗਿਆ। ਮਨੀਲਾ ਵਿੱਚ 2020 ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸ਼ੁਭਾਂਕਰ ਟੂਰਨਾਮੈਂਟ ਵਿੱਚ ਚੰਗੀ ਲੈਅ ਵਿੱਚ ਨਜ਼ਰ ਆ ਰਿਹਾ ਸੀ। ਪੁਰਸ਼ ਡਬਲਜ਼ ਵਿੱਚ ਪੀਐੱਸ ਰਵੀਕ੍ਰਿਸ਼ਨ ਤੇ ਅਕਸ਼ਨ ਸ਼ੈੱਟੀ ਅਤੇ ਮਿਕਸਡ ਡਬਲਜ਼ ਵਿੱਚ ਸੰਜੈ ਸ੍ਰੀਵਤਸ ਧਨਰਾਜ ਤੇ ਮਨੀਸ਼ਾ ਕੇ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਘੂ ਮਾਰਿਸਵਾਮੀ ਤੇ ਤਨਿਸ਼ਕ ਮਾਮੀਲਾ ਪੱਲੀ ਨੂੰ ਵੀ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ’ਚ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ