ਚੀਨੀ ਤਾਇਪੇ, 28 ਮਈ
ਤਾਇਵਾਨ ਦੀ ਵਿਰੋਧੀ ਧਿਰ ਦੇ ਕੰਟਰੋਲ ਵਾਲੇ ਸੰਸਦ ਨੇ ਅੱਜ ਅਜਿਹੇ ਨੀਤੀਗਤ ਬਦਲਾਅ ਪਾਸ ਕੀਤੇ ਹਨ ਜਿਨ੍ਹਾਂ ਨੂੰ ਚੀਨ ਪੱਖੀ ਅਤੇ ਟਾਪੂ ਮੁਲਕ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਘੱਟ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਵਿਰੋਧੀ ਨੈਸ਼ਨਲਿਸਟ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਕੀਤੇ ਗਏ ਬਦਲਾਵਾਂ ਤੋਂ ਬਜਟ ਨੂੰ ਕੰਟਰੋਲ ਕਰਨ ਦੀ ਵੱਧ ਤਾਕਤ ਮਿਲਦੀ ਹੈ, ਜਿਸ ’ਚ ਰੱਖਿਆ ਖਰਚ ਵੀ ਸ਼ਾਮਲ ਹੈ, ਜਿਸ ਨੂੰ ਪਾਰਟੀ ਨੇ ਰੋਕ ਦਿੱਤਾ ਹੈ। ਇਸ ਕਦਮ ਨੂੰ ਕਈ ਲੋਕ ਚੀਨ ਪ੍ਰਤੀ ਨਰਮ ਰੁਖ਼ ਵਜੋਂ ਦੇਖਦੇ ਹਨ। ਰਾਸ਼ਟਰਵਾਦੀ ਅਧਿਕਾਰਤ ਤੌਰ ’ਤੇ ਚੀਨ ਨਾਲ ਜੁੜਨ ਦੇ ਹਮਾਇਤੀ ਹਨ, ਜਿਸ ਤੋਂ ਤਾਇਵਾਨ 1949 ’ਚ ਖਾਨਾਜੰਗੀ ਦੌਰਾਨ ਵੱਖ ਹੋ ਗਿਆ ਸੀ। -ਏਪੀ