ਪੱਤਰ ਪ੍ਰੇਰਕ
ਨੂਰਪੁਰ ਬੇਦੀ, 28 ਮਈ
ਬੀਤੀ ਰਾਤ ਲੁਧਿਆਣਾ ਤੋਂ ਚਮਕੌਰ ਸਾਹਿਬ ਮੇਨ ਸੜਕ ’ਤੇ ਨੀਲੋਂ ਪੁਲ ਨਜ਼ਦੀਕ ਸੜਕ ਦੇ ਕਿਨਾਰੇ ਖੜੇ ਟਰੈਕਟਰ-ਟਰਾਲੀ ਵਿੱਚ ਕਾਰ ਟਕਰਾਉਣ ਕਾਰਨ ਵਾਪਰੇ ਹਾਦਸੇ ’ਚ ਨੌਜਵਾਨਾਂ ਦੀ ਮੌਤ ਹੋ ਗਈ ਜਦ ਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਨਿਖਿਲ ਲੋਟੀਆ (23) ਪੁੱਤਰ ਸੰਜੀਵ ਲੋਟੀਆ ਵਾਸੀ ਨੂਰਪੁਰ ਬੇਦੀ ਵੱਜੋ ਹੋਈ ਜਦਕਿ ਗੰਭੀਰ ਜ਼ਖਮੀ ਨੌਜਵਾਨ ਦੀ ਪਛਾਣ ਅਕਾਸ਼ਦੀਪ (21) ਪੁੱਤਰ ਮਨੋਜ ਕੁਮਾਰ ਮੌਜੀ ਵਾਸੀ ਨੂਰਪੁਰ ਬੇਦੀ ਵਜੋੀਂ ਕੀਤੀ ਗਈ ਹੈ।ਜ਼ਖਮੀ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ। ਨਿਖਿਲ ਲੋਟੀਆ ਨੂਰਪੁਰ ਬੇਦੀ ਵਿੱਚ ਰੇਡੀਮੇਟ ਦੀ ਦੁਕਾਨ ਕਰਦਾ ਸੀ। ਆਪਣੀ ਦੁਕਾਨ ’ਤੇ ਹੀ ਕੰਮ ਕਰਦੇ ਨੌਜਵਾਨ ਅਕਾਸ਼ਦੀਪ ਨਾਲ ਆਪਣੀ ਕਾਰ ਰਾਹੀਂ ਲੁਧਿਆਣੇ ਤੋਂ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ।