ਖਮਾਣੋਂ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਖਮਾਣੋਂ ਦੀ ਚੋਣ ਸੂਬਾ ਪ੍ਰਧਾਨ ਸੁਖਵਿੰਦਰ ਸਿੰੰਘ ਚਾਹਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਦੀ ਅਗਵਾਈ ਵਿੱਚ ਹੋਈ। ਰਾਜੇਸ਼ ਕੁਮਾਰ ਨੇ ਬਲਾਕ ਕਮੇਟੀ ਦੀ ਚੋਣ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਜੀਟੀਯੂ ਦੀਆਂ ਪ੍ਰਾਪਤੀਆਂ ਅਤੇ ਸੰਖੇਪ ਇਤਿਹਾਸ ਸਬੰਧੀ ਜਾਣੂ ਕਰਵਾਇਆ। ਬਲਾਕ ਪ੍ਰਧਾਨ ਰਾਜਿੰਦਰ ਸਿੰਘ ਰਾਜਨ ਨੇ ਸਰਬਸੰਮਤੀ ਨਾਲ ਚੁਣੀ ਕਮੇਟੀ ਦਾ ਐਲਾਨ ਕੀਤਾ, ਜਿਸ ਵਿੱਚ ਜਨਰਲ ਸਕੱਤਰ ਚਰਨਜੀਤ ਸਿੰੰਘ, ਸੀਨੀਅਰ ਮੀਤ ਪ੍ਰਧਾਨ ਪ੍ਰੇਮਜੀਤ ਸਿੰਘ , ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਜਕੋਹਾ, ਗਗਨਜੀਤ ਸਿੰਘ ਅਤੇ ਦਰਸ਼ਨ ਸਿੰਘ ਪੰਜਕੋਹਾ, ਜੁਆਇੰਟ ਸਕੱਤਰ ਜੁਝਾਰ ਸਿੰਘ, ਵਿੱਤ ਸਕੱਤਰ ਜਗਵੀਰ ਸਿੰਘ, ਜਥੇਬੰਦਕ ਸਕੱਤਰ ਗੁਰਿੰਦਰ ਸਿੰਘ ਰਿੱਕੀ, ਗਗਨਪ੍ਰੀਤ ਸਿੰਘ ਫਰੌਰ ਅਤੇ ਲੈਕ. ਜਸਪ੍ਰੀਤ ਕੌਰ ਖਮਾਣੋਂ ਸਹਾਇਕ ਜਥੇਬੰਦਕ ਸਕੱਤਰ ਵਰਿੰਦਰ ਕੁਮਾਰ ਪੁਰੀ, ਰਣਜੀਤ ਸਿੰਘ ਖਮਾਣੋਂ ਅਤੇ ਕੁਲਵਿੰਦਰ ਸਿੰਘ ਧਨੌਲਾ, ਪ੍ਰੈਸ ਸਕੱਤਰ ਅਰਮਿੰਦਰ ਦਾਸ, ਸਹਾਇਕ ਪ੍ਰੈੱਸ ਸਕੱਤਰ ਤਰਲੋਚਨ ਸਿੰਘ ਅਤੇ ਯੱਗਿਆਪਤੀ ਤ੍ਰਿਵੇਦੀ ਦੀ ਚੋਣ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ