ਦੇਵੀਗੜ੍ਹ:
ਦਸਮੇਸ਼ ਯੂਥ ਕਲੱਬ ਰੌਹੜ ਜਾਗੀਰ ਵੱਲੋਂ ਸੁੱਖੀ ਪੰਨੂੰ, ਸੁਖਦੀਪ ਪੰਨੂੰ, ਜਤਿੰਦਰ ਮਾਨ ਤੇ ਲੱਕੀ ਰੌਹੜ ਦੀ ਅਗਵਾਈ ਹੇਠ ਖੇਡਾਂ ਰੌਹੜ ਜਾਗੀਰ ਦੇ ਨਾਂ ਹੇਠ ਸਾਬਕਾ ਸਰਪੰਚ ਸਵ. ਬਲਕਾਰ ਸਿੰਘ ਦੀ ਯਾਦ ਵਿੱਚ 23ਵਾਂ ਨਾਇਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਦੇਵੀਨਗਰ ਨੇ ਰਿੱਬਨ ਕੱਟ ਕੇ ਕੀਤਾ। ਇਸ ਕ੍ਰਿਕਟ ਮੇਲੇ ਦੌਰਾਨ ਪਹਿਲਾ ਇਨਾਮ 51000 ਰੁਪਏ, ਦੂਜਾ ਇਨਾਮ 25000 ਰੁਪਏ, ਤੀਜਾ ਇਨਾਮ 5100 ਰੁਪਏ ਤੇ ਚੌਥਾ ਇਨਾਮ 3100 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਛੋਟੇ ਇਨਾਮਾਂ ਵਿੱਚ 1100 ਰੁਪਏ, ਮੈਨ ਆਫ ਦੀ ਸੀਰੀਜ਼ ਪਿੰਡ ਵਾਲੇ ਨੂੰ ਮੋਟਰਸਾਈਕਲ, ਮੈਨ ਆਫ ਦੀ ਸੀਰੀਜ਼ ਬਾਹਰ ਵਾਲੇ ਨੂੰ ਵੀ ਮੋਟਰਸਾਈਕਲ ਅਤੇ ਬੈਸਟ ਬਾਲਰ ਨੂੰ ਕੂਲਰ ਇਨਾਮ ਵਜੋਂ ਦਿੱਤੇ ਜਾਣਗੇ। -ਪੱਤਰ ਪ੍ਰੇਰਕ