ਬੰਗਲੂਰੂ, 29 ਮਈ
ਫੌਰੈਂਸਿੰਗ ਟੀਮ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਸੈਕਸ ਵੀਡੀਓਜ਼ ਮਾਮਲੇ ਦੇ ਮੁੱਖ ਦੋਸ਼ੀ ਅਤੇ ਹਸਨ ਤੋ ਜੇਡੀ(ਐਸ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਮੌਕੇ ਟੀਮ ਨੇ ਬੈੱਡ, ਗੱਦੇ, ਕੰਬਲ, ਸਿਰਹਾਣੇ ਅਤੇ ਹੋਰ ਸਮਾਨ ਜ਼ਬਤ ਕਰਦਿਆਂ ਫਿੰਗਰਪ੍ਰਿੰਟ ਵੀ ਹਾਸਲ ਕੀਤੇ ਹਨ। ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਐਚ.ਡੀ ਦੇਵਗੌੜਾ ਦੇ ਪੋਤਰੇ ਪ੍ਰਜਵਲ ਰੇਵੰਨਾ ਨੇ ਵਾਪਿਸ ਆਉਣ ਬਾਰੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਉਹ 31 ਮਈ ਨੂੰ ਸਿੱਟ ਅੱਗੇ ਪੇਸ਼ ਹੋਵੇਗਾ।