ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਵਿੱਚ 1 ਜੂਨ ਦਿਨ ਸ਼ਨਿਚਰਵਾਰ ਨੂੰ ਲੋਕ ਸਭਾ ਚੋਣਾਂ ਦੀ ਵੋਟਿੰਗ ਕਰਕੇ ਛੁੱਟੀ ਰਹੇਗੀ, ਜਿਸ ਤਹਿਤ ਸਾਰੀਆਂ ਓਪੀਡੀਜ਼ ਅਤੇ ਸਾਰੇ ਚੋਣਵੇਂ ਅਪ੍ਰੇਸ਼ਨ ਥਿਏਟਰ ਬੰਦ ਰਹਿਣਗੇ। ਜਿਹੜੇ ਮਰੀਜ਼ਾਂ ਦੇ ਅਪ੍ਰੇਸ਼ਨ 1 ਜੂਨ ਨੂੰ ਹੋਣੇ ਤੈਅ ਸਨ, ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਅਪ੍ਰੇਸ਼ਨਾਂ ਦੀ ਤਾਰੀਖ ਬਾਰੇ ਸਬੰਧਿਤ ਓਪੀਡੀ ਵਿੱਚ ਮੁੜ ਸੰਪਰਕ ਕਰਨ। ਇਸ ਤੋਂ ਇਲਾਵਾ ਪੀਜੀਆਈ ਦੀਆਂ ਐਮਰਜੈਂਸੀ ਅਤੇ ਟਰੌਮਾ ਸੇਵਾਵਾਂ ਉਸ ਦਿਨ ਜਾਰੀ ਰਹਿਣਗੀਆਂ। -ਪੱਤਰ ਪ੍ਰੇਰਕ