ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਵੱਲੋਂ ਇੰਗਲੈਂਡ ਵਸਦੇ ਪੰਜਾਬੀ ਚਿੰਤਕ, ਪੱਤਰਕਾਰ ਅਤੇ ਸਾਹਿਤਕਾਰ ਸਰਵਣ ਜ਼ਫ਼ਰ ਦੀ ਮੌਤ ’ਤੇ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਹੈ। ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਇਕਾਈ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਰਵਣ ਸਿੰਘ ਜ਼ਫ਼ਰ ਨੇ ਨਾ ਕੇਵਲ ਪੰਜਾਬ ਰਹਿੰਦਿਆਂ ਪੱਤਰਕਾਰੀ ਦੇ ਖੇਤਰ ਵਿਚ ਹੱਕ ਤੇ ਸੱਚ ਦਾ ਝੰਡਾ ਬੁਲੰਦ ਕੀਤਾ, ਬਲਕਿ ਇੰਗਲੈਂਡ ਵਿਚ ਵੀ ਪ੍ਰਗਤੀਸ਼ੀਲ ਲਿਖਾਰੀ ਸਭਾ (ਯੂਕੇ) ਦੇ ਸਰਗਰਮ ਮੈਂਬਰ ਦੇ ਰੂਪ ਵਿਚ ਅਦਬ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਸ਼ਾਨਦਾਰ ਕਾਰਜ ਕੀਤਾ ਹੈ। ਉਨ੍ਹਾਂ ਦੁਆਰਾ ਸੰਪਾਦਤ ਪੁਸਤਕ ‘ਤਰੱਕੀਪਸੰਦ ਤਹਿਰੀਕ : ਤਪਦੀਆਂ ਰੁੱਤਾਂ ਦੇ ਸ਼ਾਇਰ’ ਦਸਤਾਵੇਜ਼ੀ ਮਹੱਤਵ ਦੀ ਲਖਾਇਕ ਹੈ। ਡਾ. ਸਵਰਾਜਬੀਰ ਅਤੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਜਦ ਅਨੇਕ ਕਾਲੀਆਂ ਭੇਡਾਂ ਪੱਤਰਕਾਰਤਾ ਦੇ ਨਾਂ ਹੇਠ ਜਾਂ ਤਾਂ ਬਲੈਕਮੇਲਿੰਗ ਕਰ ਰਹੀਆਂ ਹਨ ਅਤੇ ਜਦ ਕਾਰਪੋਰੇਟ ਦੀ ਬੁਰਕੀ ’ਤੇ ਲੱਗ ਪੂਛ ਹਿਲਾ ਰਹੀਆਂ ਹਨ, ਅਜਿਹੇ ਸਮਿਆਂ ਵਿਚ ਸਰਵਣ ਸਿੰਘ ਜਫਰ ਜਿਹੇ ਇਨਸਾਨ ਚਾਨਣ ਮੁਨਾਰਾ ਹਨ। ਪੰਜਾਬ ਦੇ ਪ੍ਰਮੁੱਖ ਚਿੰਤਕ ਤੇ ਲੇਖਕ ਡਾ. ਪਾਲ ਕੌਰ, ਡਾ. ਗੁਲਜਾਰ ਪੰਧੇਰ, ਜਸਪਾਲ ਮਾਨਖੇੜਾ, ਡਾਕਟਰ ਅਨੂਪ ਸਿੰਘ, ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ, ਕੇਵਲ ਧਾਲੀਵਾਲ, ਡਾ. ਸੁਰਜੀਤ ਭੱਟੀ, ਡਾ. ਸਿਆਮ ਸੁੰਦਰ ਦੀਪਤੀ, ਸੁਰਿੰਦਰ ਕੈਲੇ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਸੁਰਜੀਤ ਬਰਾੜ ਘੋਲੀਆ, ਰਮੇਸ਼ ਯਾਦਵ, ਡਾ. ਗੁਰਮੀਤ ਕੱਲਰਮਾਜਰੀ, ਮਦਨ ਵੀਰਾ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ, ਦਰਸ਼ਨ ਜੋਗਾ, ਸ਼ਬਦੀਸ਼, ਹਰਵਿੰਦਰ ਭੰਡਾਲ, ਮੱਖਣ ਮਾਨ, ਭਗਵੰਤ ਰਸੂਲਪੁਰੀ, ਤਰਸੇਮ ਬਰਨਾਲਾ, ਭੋਲਾ ਸਿੰਘ ਸੰਘੇੜਾ, ਡਾ. ਹਰਭਗਵਾਨ ਸੁਖਵਿੰਦਰ ਪੱਪੀ, ਪ੍ਰੋ. ਬਲਦੇਵ ਬੱਲੀ, ਹਰਜਿੰਦਰ ਸਿੰਘ ਸੂਰੇਵਾਲੀਆ, ਅਰਵਿੰਦਰ ਕੌਰ ਕਾਕੜਾ, ਕਮਲ ਗਿੱਲ, ਡਾ. ਸਰਬਜੀਤ ਕੌਰ ਸੋਹਲ, ਡਾ. ਤਰਸਪਾਲ ਕੌਰ, ਮਨਦੀਪ ਕੌਰ ਭੰਵਰਾ, ਜਸਵੀਰ ਝੱਜ, ਡਾ. ਗੁਰਮੇਲ ਸਿੰਘ, ਭਜਨਵੀਰ, ਜੈਪਾਲ, ਨਵਤੇਜ ਗੜ੍ਹਦੀਵਾਲਾ, ਕੇ. ਐੱਲ ਗਰਗ, ਕੁਲਵੰਤ ਔਜਲਾ, ਸਰਦੂਲ ਸਿੰਘ ਔਜਲਾ, ਸੁਰਿੰਦਰ ਰਾਮਪੁਰੀ, ਅਸ਼ੋਕ ਚੁਟਾਨੀ, ਪ੍ਰੋ. ਕੁਲਦੀਪ ਚੌਹਾਨ, ਡਾ. ਗੁਰਪ੍ਰੀਤ ਸਿੰਘ, ਬੀਰਿੰਦਰ ਬਨਭੌਰੀ, ਅਸ਼ੋਕ ਚੁਟਾਨੀ, ਚਰਨਜੀਤ ਸਮਾਲਸਰ ਸੱਤਪਾਲ ਭੀਖੀ, ਮਨਜੀਤ ਕੌਰ ਔਲਖ, ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਗੁਰਨੈਬ ਮੰਘਾਣੀਆ, ਡਾ. ਗੁਰਪ੍ਰੀਤ ਸਿੰਘ ਮੁਕਤਸਰ, ਦੀਪਕ ਧਲੇਵਾਂ, ਤਰਲੋਚਨ ਝਾਂਡੇ, ਦਲਵਾਰ ਸਿੰਘ ਚੱਠੇ ਸੇਖਵਾਂ, ਗੁਰਪ੍ਰੀਤ ਮਾਨਸਾ, ਭੁਪਿੰਦਰ ਸੰਧੂ, ਧਰਮਿੰਦਰ ਔਲਖ, ਗੁਰਬਾਜ ਸਿੰਘ, ਰਣਵੀਰ ਰਾਣਾ, ਪ੍ਰੋ. ਗੁਰਦੀਪ ਢਿੱਲੋਂ, ਸਤਿੰਦਰ ਸਿੰਘ ਰੈਬੀ, ਭੁਪਿੰਦਰ ਗਿੱਲ, ਪ੍ਰੋ. ਗੁਰਦੇਵ ਸਿੰਘ, ਚਰਨਜੀਤ ਸਿੰਘ ਸਮਾਲਸਰ, ਕਰਨੈਲ ਸਿੰਘ ਵਜ਼ੀਰਾਬਾਦ ਨੇ ਸਰਵਣ ਜ਼ਫਰ ਦੇ ਦੇਹਾਂਤ ’ਤੇ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ।