ਕੰਨਿਆਕੁਮਾਰੀ (ਤਾਮਿਲਨਾਡੂ), 30 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਸਥਿਤ ਮਸ਼ਹੂਰ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ ਦੋ ਦਿਨਾਂ ਧਿਆਨ ਲਾਉਣਗੇ, ਜਿਸ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਇੱਥੇ 45 ਘੰਟੇ ਰੁਕਣਗੇ, ਜਿਸ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਯਾਦਗਾਰ ਮਸ਼ਹੂਰ ਹਿੰਦੂ ਸੰਤ (ਵਿਵੇਕਾਨੰਦ) ਦੇ ਨਾਮ ’ਤੇ ਸਮੁੰਦਰ ਦੇ ਵਿਚਕਾਰ ਸਥਿਤ ਹੈ। ਸ੍ਰੀ ਮੋਦੀ ਅੱਜ ਸ਼ਾਮ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਇਥੇ ਪੁੱਜਣਗੇ।