ਦੇਵੀਗੜ੍ਹ:
ਲੋਕ ਸਭਾ ਹਲਕਾ ਪਟਿਆਲਾ ਅਧੀਨ ਕਸਬਾ ਦੇਵੀਗੜ੍ਹ ਦਾ ਚੋਣਾਂ ਤੋਂ ਬਾਅਦ ਭਾਰੀ ਵਿਕਾਸ ਕੀਤਾ ਜਾਵੇਗਾ, ਇਥੇ ਸੀਵਰੇਜ ਪਾਇਆ ਜਾਵੇਗਾ, ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ, ਮੁੱਖ ਸੜਕ ਦੇ ਦੋਵੀਂ ਪਾਸੀਂ ਇੰਟਰਲੌਕ ਟਾਈਲਾਂ ਲਗਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼ ਅਤੇ ਜਤਿੰਦਰ ਕੁਮਾਰ ਦੇ ਗ੍ਰਹਿ ਪੁਰਾਣਾ ਬਜ਼ਾਰ ਵਿਖੇ ਰਖਵਾਈ ਗਈ ਚੋਣ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ। ਪਠਾਣਮਾਜਰਾ ਨੇ ਕਿਹਾ ਕਿ ਕਸਬਾ ਦੇਵੀਗੜ੍ਹ ਵਿੱਚ ਵਿਕਾਸ ਦੇ ਬਹੁਤ ਸਾਰੇ ਪ੍ਰਾਜੈਕਟ ਆਏ ਹੋਏ ਹਨ ਪਰ ਲੋਕ ਸਭਾ ਚੋਣਾਂ ਕਾਰਨ ਕੋਈ ਨਵਾਂ ਕੰਮ ਛੇੜਿਆ ਨਹੀਂ ਜਾ ਸਕਦਾ ਪਰ ਚੋਣਾਂ ਹੋਣ ਦੇ ਨਾਲ ਹੀ ਦੇਵੀਗੜ੍ਹ ਵਿਖੇ ਵਿਕਾਸ ਕਾਰਜ਼ਾਂ ਦੀ ਹਨੇਰੀ ਲਿਆ ਦੇਵਾਂਗੇ। -ਪੱਤਰ ਪ੍ਰੇਰਕ