ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਮਈ
ਪਿਛਲੇ ਲੰਬੇ ਸਮੇਂ ਤੋਂ ਸਾਈਕਲ ਉੱਤੇ ਪਾਣੀ ਨੂੰ ਬਚਾਉਣ ਅਤੇ ਰੁੱਖ ਲਗਾਉਣ ਦੇ ਸਲੋਗਨ ਲਗਾ ਕੇ ਲੋਕਾਂ ਨੂੰ ਜਾਗਰੁਕ ਕਰਨ ਵਾਲੇ ਸਤਨਾਮ ਸਿੰਘ ਸਮਰਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇੱਕ ਸਮਾਗਮ ਸ਼ਹੀਦ ਭਗਤ ਸਿੰਘ ਮਾਰਨਿੰਗ ਵਾਕਰ ਕਲੱਬ ਵੱਲੋਂ ਸੁਖਦੇਵ ਸਿੰਘ ਧਾਲੀਵਾਲ ਪਾਰਕ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਸਤਨਾਮ ਸਿੰਘ ਨੇ ਕਿਹਾ ਕਿ ਅੱਜ ਪਾਣੀ ਇੰਨਾ ਦੂਸ਼ਿਤ ਹੋ ਗਿਆ ਕਿ ਅਸੀਂ ਮੁੱਲ ਦੇ ਪਾਣੀ ਵਾਲੀ ਬੋਤਲ ਲੈ ਕੇ ਹੀ ਸਫਰ ਕਰ ਸਕਦੇ ਹਾਂ। ਮਾਸਟਰ ਮਨਮੋਹਨ ਸਿੰਘ ਸਮਰਾਲਾ ਨੇ ਕਿਹਾ ਕਿ ਇਕ ਪਾਸੇ ਤਾਂ ਧੜਾ-ਧੜ ਰੁੱਖਾਂ ਦੀ ਕਟਾਈ ਹੋ ਰਹੀ ਹੈ, ਦੂਜੇ ਪਾਸੇ ਨਵੇਂ ਰੁੱਖ ਲਾਉਣ ਵਿੱਚ ਸਾਡੀ ਦਿਲਸਚਪੀ ਦਿਨੋ-ਦਿਨ ਘੱਟਦੀ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰਾਏਪੁਰ, ਸੈਕਟਰੀ ਮਨਿੰਦਰ ਸਿੰਘ ਥਿੰਦ ਨੇ ਕਿਹਾ ਕਿ ਸਤਨਾਮ ਸਿੰਘ ਵੱਲੋਂ ਆਰੰਭੇ ਕਾਰਜ ਵਿੱਚ ਸਾਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।